For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਸਿੱਖਾਂ ਨੇ ਭਾਜਪਾ ਨੂੰ ਰਾਜਧਾਨੀ ’ਚ ਜਿੱਤ ਦਿਵਾਈ

07:51 AM Jun 06, 2024 IST
ਦਿੱਲੀ ਦੇ ਸਿੱਖਾਂ ਨੇ ਭਾਜਪਾ ਨੂੰ ਰਾਜਧਾਨੀ ’ਚ ਜਿੱਤ ਦਿਵਾਈ
ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਦੀ ਵੋਟ ਸਦਕਾ ਹੀ ਭਾਜਪਾ ਨੂੰ ਕੌਮੀ ਰਾਜਧਾਨੀ ਵਿਚ ਖਾਸ ਤੌਰ ’ਤੇ ਪੱਛਮੀ ਅਤੇ ਉੱਤਰ ਪੱਛਮੀ ਦਿੱਲੀ ਵਿਚ ਜਿੱਤ ਮਿਲੀ ਹੈ।
ਅੱਜ ਇਥੇ ਪ੍ਰੈੱਸ ਕਾਨਫਰੰਸ ’ਚ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਉੱਤਰ ਪੱਛਮੀ ਸੀਟ ’ਤੇ ਜੋਗਿੰਦਰ ਚੰਦੋਲੀਆ 2 ਲੱਖ 90 ਹਜ਼ਾਰ ਤੋਂ ਜਿੱਤੇ ਹਨ ਤੇ ਕਮਲਜੀਤ ਸਹਿਰਾਵਤ ਨੂੰ 1 ਲੱਖ 99 ਹਜ਼ਾਰ ਤੋਂ ਜਿੱਤ ਹਾਸਲ ਹੋਈ ਹੈ। ਇਨ੍ਹਾਂ ਸੀਟਾਂ ’ਤੇ ਬਹੁ ਗਿਣਤੀ ਸਿੱਖ ਸਮਾਜ ਨੇ ਵੋਟਾਂ ਪਾਈਆਂ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੇ ਇਲਾਕੇ ਵਿਚ ਭਾਜਪਾ ਉਮੀਦਵਾਰਾਂ ਦੀ ਮਦਦ ਕੀਤੀ ਹੈ। ਕਾਲਕਾ ਤੇ ਕਾਹਲੋਂ ਨੇ ਆਖਿਆ ਕਿ ਪੂਰੇ ਦੇਸ਼ ਤੇ ਖਾਸਕਰ ਸਿੱਖ ਪੰਥ ਨੇ ਵੇਖਿਆ ਕਿ ਪੰਜਾਬ ਵਿਚ ਜਿਹੜੇ ਹਾਲਾਤ ਬਣੇ ਹਨ ਜਿਥੇ 104 ਸਾਲ ਪੁਰਾਣੀ ਪਾਰਟੀ ਜਿਸ ਦਾ ਅਸੀਂ ਅੰਗ ਰਹੇ ਹਾਂ, ਉਸਦਾ ਬੁਰਾ ਹਾਲ ਹੋਇਆ ਹੈ। ਦੋਵਾਂ ਆਗੂਆਂ ਨੇ ਆਖਿਆ, ‘‘ਅਸੀਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਦਿੱਲੀ ਦੇ ਉਨ੍ਹਾਂ ਆਗੂਆਂ ਦੀ ਡਿਊਟੀ ਪੰਜਾਬ ਵਿਚ ਲਾਈ ਜਿਨ੍ਹਾਂ ਦਾ ਕਾਂਗਰਸ ਦਾ ਸਾਥ ਦੇਣ ਦਾ ਰਿਕਾਰਡ ਜਨਤਕ ਹੈ।’’
ਕਾਲਕਾ ਤੇ ਕਾਹਲੋਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਅਜਿਹੇ ਆਗੂਆਂ ਦੇ ਸਾਥ ਕਰ ਕੇ ਹੀ ਪੰਜਾਬ ਵਿਚ ਖਾਸ ਤੌਰ ’ਤੇ ਜਲੰਧਰ ਤੇ ਲੁਧਿਆਣਾ ਵਿਚ ਕਾਂਗਰਸ ਦੀ ਜਿੱਤ ਹੋਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਨਵਾਂ ਰਿਕਾਰਡ ਬਣਾਇਆ ਹੈ ਕਿ ਸਵਾ 13 ਫੀਸਦੀ ਵੋਟ ਪਈ ਹੈਅ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਮੁਤਾਬਕ, ‘‘ਸਰਨਾ ਭਰਾ ਤੇ ਮਨਜੀਤ ਸਿੰਘ ਜੀ.ਕੇ. ਲੋਕਾਂ ਨੂੰ ਜਾਤ-ਪਾਤ ਵਿਚ ਵੰਡਦੇ ਰਹੇ ਹਨ ਤੇ ਵੱਖ-ਵੱਖ ਭਾਈਚਾਰਿਆਂ ’ਚ ਫੁੱਟ ਪਾਉਂਦੇ ਰਹੇ ਹਨ, ਜਿਨ੍ਹਾਂ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ।’’ ਆਗੂਆਂ ਨੇ ਆਖਿਆ ਕਿ ਇਹ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ’ਚ 13 ਵਿਚੋਂ 10 ਸੀਟਾਂ ’ਤੇ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×