ਬਰਤਾਨੀਆ ’ਚ ਪਤਨੀ ਦਾ ਕਤਲ ਕਰਨ ਵਾਲੇ ਸਿੱਖ ਬਜ਼ੁਰਗ ਨੂੰ 15 ਸਾਲ ਦੀ ਕੈਦ
12:47 PM Nov 02, 2023 IST
ਲੰਡਨ, 2 ਨਵੰਬਰ
ਇਸ ਸਾਲ ਮਈ ਵਿੱਚ ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਘੱਟੋ-ਘੱਟ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਰਸੇਮ ਸਿੰਘ ਨੂੰ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ ਸਨੇਸਬਰੂਕ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਮੁਜਰਿਮ ਨੇ ਥਾਣੇ ਵਿੱਚ ਗਿਆਸ ਤੇ ਉਸ ਨੇ ਪੁਲੀਸ ਨੂੰ ਪਤਨੀ ਦਾ ਕਤਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਸ ਦੇ ਘਰ ਗਏ ਤੇ ਮਾਇਆ ਨੂੰ ਫਰਸ਼ ’ਤੇ ਡਿੱਗਿਆ ਦੇਖਿਆ। ਮਾਇਆ ਨੂੰ ਮੌਕੇ 'ਤੇ ਹੀ ਮ੍ਰਤਿਕ ਘੋਸ਼ਤਿ ਕਰ ਦਿੱਤਾ ਗਿਆ ਅਤੇ ਪੋਸਟਮਾਰਟਮ ਜਾਂਚ ਵਿਚ ਮੌਤ ਦਾ ਕਾਰਨ ਸਿਰ 'ਤੇ ਸੱਟਾਂ ਲੱਗੀਆਂ ਦੱਸਿਆ ਗਿਆ। ਮੁਜਰਿਮ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਸ ਨੇ ਕਤਲ ਕਿਉਂ ਕੀਤਾ। ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਤਾ-ਪਤਿਾ ਤਰਸੇਮ ਸਿੰਘ ਅਤੇ ਮਾਇਆ ਦੋਵੇਂ ਭਾਰਤੀ ਮੂਲ ਦੇ ਹਨ ਤੇ 50 ਸਾਲਾਂ ਤੋਂ ਬਰਤਾਨੀਆ ਵਿੱਚ ਰਹਿ ਰਹੇ ਸਨ।
Advertisement
Advertisement