ਲੰਡਨ ਵਿੱਚ ਹੋਵੇਗੀ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਸ਼ੁਰੂ
ਨਵੀਂ ਦਿੱਲੀ: ਪੰਜਾਬੀ ਸਟਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਆਪਣੀ ਫ਼ਿਲਮ ‘ਕੈਰੀ ਆਨ ਜੱਟਾ’ ਦੀ ਫਰੈਂਚਾਇਜ਼ੀ ਦਾ ਵਿਸਤਾਰ ਕਰ ਰਹੇ ਹਨ। ਇਸ ਲੜੀ ਦੀ ਅਗਲੀ ਫਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਜਲਦੀ ਹੀ ਲੰਡਨ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ ਸਰਗੁਣ ਮਹਿਤਾ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਮੁੱਖ ਭੂਮਿਕਾਵਾਂ ਨਿਭਾਉਣਗੇ। ਫ਼ਿਲਮ ‘ਕੈਰੀ ਆਨ ਜੱਟੀਏ’ ਦਾ ਨਿਰਮਾਣ ਪੈਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਕੀਤਾ ਜਾਵੇਗਾ। ਇਸ ਦਾ ਨਿਰਦੇਸ਼ਨ ਸਮੀਪ ਕੰਗ ਕਰਨਗੇ। ਇਸ ਸਬੰਧੀ ‘ਕੈਰੀ ਆਨ ਜੱਟਾ’ ਤਿੰਨ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਨੇ ਐਕਸ ’ਤੇ ਆਪਣੇ ਅਧਿਕਾਰਤ ਪੇਜ਼ ’ਤੇ ਪੋਸਟ ਪਾਈ ਹੈ। ਪੋਸਟ ਅਨੁਸਾਰ ਇੱਕ ਨਵੇਂ ਅੰਦਾਜ਼ ਨਾਲ ‘ਕੈਰੀ ਆਨ ਜੱਟਾ’ ਵਾਪਸ ਆਵੇਗੀ। ਪੈਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਫ਼ਿਲਮ ਦੀ ਸ਼ੂਟਿੰਗ ਲੰਡਨ ਵਿੱਚ ਸ਼ੁਰੂ ਹੋ ਰਹੀ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਮਾਈਕ੍ਰੋਬਲਾਗਿੰਗ ਸਾਈਟ ’ਤੇ ਇਸ ਸਬੰਧੀ ਖ਼ਬਰ ਸਾਂਝੀ ਕੀਤੀ ਹੈ। ਫਿਲਮ ਦੀ ਕਹਾਣੀ ਬਾਰੇ ਅਜੇ ਸਭ ਕੁਝ ਗੁਪਤ ਰੱਖਿਆ ਗਿਆ ਹੈ ਪਰ ਇਸ ਨੂੰ ਫਰੈਂਚਾਇਜ਼ੀ ਦੇ ਕਾਮੇਡੀ ਫਲੇਵਰ ਨਾਲ ਜੋੜਿਆ ਜਾਵੇਗਾ। ਫਿਲਮ ‘ਕੈਰੀ ਆਨ ਜੱਟੀਏ’ ਦਾ ਨਿਰਮਾਣ ਗਿੱਪੀ ਗਰੇਵਾਲ, ਕੁਮਾਰ ਮੰਗਤ ਪਾਠਕ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਨਿੋਦ ਅਸਵਾਲ ਅਤੇ ਦਿਵਿਆ ਧਮੀਜਾ ਵੱਲੋਂ ਕੀਤਾ ਜਾਵੇਗਾ। -ਪੀਟੀਆਈ