ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਿਲਮ ‘ਬੈਟਮੈਨ 2’ ਦੀ ਸ਼ੂਟਿੰਗ ਅਗਲੇ ਸਾਲ ਹੋਵੇਗੀ ਸ਼ੁਰੂ

08:42 AM Aug 26, 2024 IST

ਲਾਸ ਏਂਜਲਸ: ਹੌਲੀਵੁੱਡ ਫ਼ਿਲਮ ਮੈਟ ਰੀਵਜ਼/ਦਿ ਬੈਟਮੈਨ ਦੇ ਦੂਜੇ ਭਾਗ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਖੁਲਾਸਾ ਫ਼ਿਲਮ ਦੇ ਸਹਿ-ਲੇਖਕ ਮੈਟਸਨ ਟੌਮਲਿਨ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਫ਼ਿਲਮ ‘ਦਿ ਬੈਟਮੈਨ’ ਦੀ ਕਹਾਣੀ ਟੌਮਲਿਨ ਨੇ ਰੀਵਜ਼ ਨਾਲ ਮਿਲ ਕੇ ਲਿਖੀ ਹੈ। ਉਸ ਨੇ ਆਖਿਆ, ‘‘ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਅਸੀਂ ਤਿਆਰੀ ਖਿੱਚ ਲਈ ਹੈ ਅਤੇ ਇਹ ਪਹਿਲੀ ਫ਼ਿਲਮ ਦਾ ਅਗਲਾ ਭਾਗ ਹੈ ਪਰ ਮੈਟ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਹੈ। ਮੈਂ ਪਿਛਲੇ ਪੰਜ ਸਾਲਾਂ ਤੋਂ ਉਸ ਨਾਲ ਬਹੁਤ ਨੇੜਿਓਂ ਕੰਮ ਕੀਤਾ ਹੈ ਤੇ ਮੈਂ ਇਨਸਾਨੀਅਤ ਤੌਰ ’ਤੇ ਬਹੁਤ ਕੁਝ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਸ ਨਾਲ ਬਹੁਤ ਸਮਾਂ ਬਿਤਾਇਆ ਹੈ ਕਿਉਂਕਿ ਸੱਚਾ ਕਲਾਕਾਰ ਹੈ ਅਤੇ ਉਹ ਅਜਿਹਾ ਕੰਮ ਕਰ ਰਿਹਾ ਹੈ ਜਿਥੇ ਤੱਕ ਹਰ ਕਿਸੇ ਰਸਾਈ ਨਹੀਂ ਹੁੰਦੀ ਅਤੇ ਇਹ ਸਭ ਕੁਝ ਦੇ ਕੰਮ ਵਿਚੋਂ ਝਲਕਦਾ ਹੈ।’’ ਜਾਣਕਾਰੀ ਅਨੁਸਾਰ ਵਾਰਨਰ ਬਰੌਸ ਨੇ ਸਾਲ 2022 ਵਿੱਚ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਇਕ ਮਹੀਨੇ ਬਾਅਦ ‘ਦਿ ਬੈਟਮੈਨ’ ਦਾ ਅਗਲਾ ਹਿੱਸਾ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਫ਼ਿਲਮ ਨੇ ਦੁਨੀਆ ਭਰ ਵਿੱਚ 750 ਅਮਰੀਕੀ ਡਾਲਰ ਦੀ ਕਮਾਈ ਕੀਤੀ ਸੀ। -ਪੀਟੀਆਈ

Advertisement

Advertisement
Advertisement