ਤਮੰਨਾ ਭਾਟੀਆ ਨੇ ਦੱਸਿਆ ਖ਼ੁਸ਼ ਰਹਿਣ ਦਾ ਰਾਜ਼
ਮੁੰਬਈ: ਬੌਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਅੱਜ-ਕੱਲ੍ਹ ਫ਼ਿਲਮ ‘ਸਤ੍ਰੀ 2’ ਤੇ ‘ਵੇਦਾ’ ਨਾਲ ਚਰਚਾ ਵਿੱਚ ਹੈ। ਤਮੰਨਾ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਤੋਂ ਬਾਅਦ ਉਸ ਦੇ ਚਾਹੁੰਣ ਵਾਲਿਆਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਤਮੰਨਾ ਨੇ ਇੰਸਟਾਗ੍ਰਾਮ ’ਤੇ ਦੋ ਝਲਕਾਂ ਸਾਂਝੀਆਂ ਕੀਤੀਆਂ ਹਨ। ਪਹਿਲਾਂ ਉਸ ਨੇ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਆਪਣੀ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਹੋਈ ਥੋੜ੍ਹੀ ਬੇਚੈਨ ਨਜ਼ਰ ਆ ਰਹੀ ਹੈ। ਉਸ ਨੇ ਹਰੇ ਰੰਗ ਦਾ ਲਿਬਾਸ ਪਹਿਨਿਆ ਹੋਇਆ ਹੈ। ਉਸ ਨੇ ਕੈਪਸ਼ਨ ਵਿਚ ਲਿਖਿਆ, ‘ਕੀ ਤੁਸੀਂ ਇੱਕ ਖ਼ੁਸ਼ ਇਨਸਾਨ ਨੂੰ ਦੇਖਣਾ ਚਾਹੁੰਦੇ ਹੋ?’ ਉਸ ਨੇ ਦੂਜੀ ਝਲਕ ਵਜੋਂ ਤਸਵੀਰ ਅਪਲੋਡ ਕੀਤੀ ਹੈ ਜਿੱਥੇ ਉਸ ਨੇ ਇਕ ਹੱਥ ਵਿੱਚ ‘ਕਵਾਂਸਾਨ’ ਅਤੇ ਦੂਜੇ ਵਿੱਚ ਕੌਫੀ ਦਾ ਗਰਮ ਕੱਪ ਫੜਿਆ ਹੋਇਆ ਹੈ ਤੇ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਤਮੰਨਾ ਨੇ ਆਪਣੀ ਮਨਪਸੰਦ ਸਬਜ਼ੀ ਦੀ ਝਲਕ ਸਾਂਝੀ ਕੀਤੀ ਸੀ। ਤਮੰਨਾ ਨੇ ਦੱਸਿਆ ਕਿ ਉਸ ਨੂੰ ਭਿੰਡੀ ਬਹੁਤ ਪਸੰਦ ਹੈ। ਤਮੰਨਾ ਨੇ ਇਕ ਸੈਲਫੀ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਚਿੱਟੇ ਰੰਗ ਦੇ ਕੱਪੜੇ ਪਹਿਨੀਂ ਕਾਰ ਵਿਚ ਬੈਠੀ ਸੀ। ਜਾਣਕਾਰੀ ਅਨੁਸਾਰ ਤਮੰਨਾ ਭਾਟੀਆ ਨੇ ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਫ਼ਿਲਮ ‘ਸਤ੍ਰੀ 2’ ਦੇ ਗੀਤ ‘ਆਜ ਕੀ ਰਾਤ’ ਨਾਲ ਧੂਮ ਮਚਾ ਦਿੱਤੀ ਹੈ। -ਆਈਏਐੱਨਐੱਸ