For the best experience, open
https://m.punjabitribuneonline.com
on your mobile browser.
Advertisement

ਮਲਾਇਕਾ ਦੀ ਰੂਹ ਦੀ ਖ਼ੁਰਾਕ ਹੈ ਗਰਮ ਕੌਫੀ ਅਤੇ ਹੱਸਣਾ

08:48 AM Aug 26, 2024 IST
ਮਲਾਇਕਾ ਦੀ ਰੂਹ ਦੀ ਖ਼ੁਰਾਕ ਹੈ ਗਰਮ ਕੌਫੀ ਅਤੇ ਹੱਸਣਾ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਛੁੱਟੀ ਵਾਲੇ ਦਿਨ ਐਤਵਾਰ ਨੂੰ ‘ਗਰਮ ਕੌਫੀ ਪੀਣਾ’ ਅਤੇ ਹਾਸਾ-ਠੱਠਾ ਕਰਨਾ ਬਹੁਤ ਪਸੰਦ ਹੈ। ਮਲਾਇਕਾ ਨੇ ਅੱਜ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਅਦਾਕਾਰਾ ਨੇ ਆਪਣੇ ਹੱਥ ਵਿੱਚ ਕੌਫੀ ਦਾ ਕੱਪ ਫੜਿਆ ਹੋਇਆ ਹੈ ਤੇ ਦੂਜੀ ਤਸਵੀਰ ਵਿੱਚ ਉਸ ਦਾ ਚਿਹਰਾ ਵਾਲਾਂ ਨਾਲ ਢਕਿਆ ਨਜ਼ਰ ਆ ਰਿਹਾ ਹੈ। ਕੁਝ ਤਸਵੀਰਾਂ ਵਿੱਚ ਉਹ ਹੱਸਦੀ ਨਜ਼ਰ ਆ ਰਹੀ ਹੈ। ਇੱਕ ਤਸਵੀਰ ਦੀ ਕੈਪਸ਼ਨ ਉਸ ਨੇ ਲਿਖਿਆ, ‘ਇੱਕ ਗਰਮ ਕੱਪ ਕੌਫੀ... ਹਾਸਾ-ਠੱਠਾ... ਮੇਰੇ ਵਰਗਾ ਐਤਵਾਰ।’ ਦੱਸਣਾ ਬਣਦਾ ਹੈ ਕਿ ਮਲਾਇਕਾ ਸਮੇਂ-ਸਮੇਂ ’ਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਮਲਾਇਕਾ ਦੀਆਂ ਮਾਲਦੀਵ ਵਿਚਲੀਆਂ ਤਸਵੀਰਾਂ ਵੀ ਖਾਸੀਆਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਸਮੁੰਦਰੀ ਜਹਾਜ਼ ’ਤੇ ਬਿਕਨੀ ਪਾਈ ਆਰਾਮ ਫਰਮਾਉਂਦੀ ਨਜ਼ਰ ਆ ਰਹੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮਲਾਇਕਾ ਨੇ ਫਰਾਂਸ ਦੀ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਸ ਨੇ ਪੈਰਿਸ ਓਲੰਪਿਕ ਵਿੱਚ ਵੀ ਸ਼ਿਰਕਤ ਕੀਤੀ ਸੀ ਅਤੇ ਨੀਰਜ ਚੋਪੜਾ ਦੀ ਹੌਸਲਾ ਅਫਜ਼ਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਮਲਾਇਕਾ ਹਾਲ ਹੀ ਵਿਚ ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਤੋਂ ਵੱਖ ਹੋ ਗਈ ਸੀ। -ਆਈਏਐੱਨਐੱਸ

Advertisement

Advertisement
Advertisement
Author Image

sukhwinder singh

View all posts

Advertisement