ਨਿਸ਼ਾਨੇਬਾਜ਼ ਨੇ ਬਿਨਾਂ ਦੱਸੇ ਕੈਂਪ ਛੱਡਣ ਲਈ ਮੁਆਫ਼ੀ ਮੰਗੀ
06:46 AM Mar 28, 2024 IST
Advertisement
ਨਵੀਂ ਦਿੱਲੀ: ਪਿਛਲੇ ਸਾਲ ਦਸੰਬਰ ’ਚ ਏਸ਼ੀਆ ਓਲੰਪਿਕ ਕੁਆਲੀਫਾਇਰਜ਼ ਦੀ ਤਿਆਰੀ ਲਈ ਲੱਗਿਆ ਕੈਂਪ ਫੈਡਰੇਸ਼ਨ ਨੂੰ ਦੱਸੇ ਬਿਨਾਂ ਛੱਡਣ ਲਈ ਪਿਸਟਲ ਨਿਸ਼ਾਨੇਬਾਜ਼ ਭਾਵੇਸ਼ ਸ਼ੇਖਾਵਤ ਨੇ ਮੁਆਫ਼ੀ ਮੰਗ ਲਈ ਹੈ। ਇਸ ਮਗਰੋਂ ਉਸ ਨੂੰ ਪੈਰਿਸ ਖੇਡਾਂ ਦੇ ਦਲ ’ਚ ਚੋਣ ਲਈ ਹੋਣ ਵਾਲੇ ਟਰਾਇਲਾਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਨੇ ਉਸ ਦੀ ਥਾਂ ’ਤੇ ਜਕਾਰਤਾ ’ਚ ਦੂਜੇ ਸ਼ੂਟਰ ਨੂੰ ਭੇਜਿਆ ਸੀ। ਦਿੱਲੀ ’ਚ ਟਰਾਇਲ 18 ਤੋਂ 27 ਅਪਰੈਲ ਅਤੇ ਭੋਪਾਲ ’ਚ 10 ਤੋਂ 19 ਮਈ ਤੱਕ ਹੋਣੇ ਹਨ। -ਪੀਟੀਆਈ
Advertisement
Advertisement
Advertisement