For the best experience, open
https://m.punjabitribuneonline.com
on your mobile browser.
Advertisement

ਮੈਰਿਜ ਪੈਲੇਸ ਦੇ ਸ਼ੈੱਡ ਨੂੰ ਅੱਗ ਲੱਗੀ

06:56 AM Aug 07, 2024 IST
ਮੈਰਿਜ ਪੈਲੇਸ ਦੇ ਸ਼ੈੱਡ ਨੂੰ ਅੱਗ ਲੱਗੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਅਗਸਤ
ਇੱਥੇ ਧੂਰੀ ਰੋਡ ਸਥਿਤ ਮੈਰਿਜ ਪੈਲੇਸ ਸਨਰਾਈਜ਼ ਰਿਜ਼ੌਰਟ ਦੇ ਵਿਸ਼ਾਲ ਸ਼ੈੱਡ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨਾਲ ਸਾਰਾ ਸ਼ੈੱਡ ਹੀ ਤਬਾਹ ਹੋ ਗਿਆ ਅਤੇ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਫਾਇਰ ਬ੍ਰਿਗੇਡ ਦੀਆਂ ਕਰੀਬ ਚਾਰ-ਪੰਜ ਗੱਡੀਆਂ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਮੈਰਿਜ ਪੈਲੇਸ ਵਿਚ ਅੱਜ ਕੋਈ ਸਮਾਗਮ ਨਹੀਂ ਸੀ। ਜੇਕਰ ਕੋਈ ਵਿਆਹ ਸਮਾਗਮ ਹੁੰਦਾ ਤਾਂ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਸੀ। ਫਾਇਰ ਅਫ਼ਸਰ ਅਮਰਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਾਮ ਕਰੀਬ 5.45 ਵਜੇ ਪੈਲੇਸ ਦੇ ਮਾਲਕ ਰਾਜੇਸ਼ ਗਰਗ ਨੇ ਸੂਚਨਾ ਦਿੱਤੀ ਕਿ ਮੈਰਿਜ ਪੈਲੇਸ ਦੇ ਗਾਰਡਨ ਏਰੀਆ ਵਿਚ ਇੱਕ ਸ਼ੈੱਡ ਬਣਾਇਆ ਜਾ ਰਿਹਾ ਹੈ ਜਿਸ ਵਿਚ ਡੈਕੋਰੇਸ਼ਨ ਦਾ ਮਟੀਰੀਅਲ ਫਿੱਟ ਕਰਦੇ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਕਰੀਬ 15 ਮਿੰਟਾਂ ਵਿਚ ਸਾਰੇ ਸ਼ੈੱਡ ਨੂੰ ਲਪੇਟ ਵਿਚ ਲੈ ਲਿਆ।

Advertisement
Advertisement
Author Image

sukhwinder singh

View all posts

Advertisement