For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਪ੍ਰਾਜੈਕਟ ਨੇ ਸ਼ਹਿਰ ਵਾਸੀਆਂ ਲਈ ਖੜ੍ਹੀਆਂ ਕੀਤੀਆਂ ਮੁਸੀਬਤਾਂ

11:25 AM Dec 25, 2023 IST
ਸੀਵਰੇਜ ਪ੍ਰਾਜੈਕਟ ਨੇ ਸ਼ਹਿਰ ਵਾਸੀਆਂ ਲਈ ਖੜ੍ਹੀਆਂ ਕੀਤੀਆਂ ਮੁਸੀਬਤਾਂ
ਸੀਵਰੇਜ ਪਾਉਣ ਲਈ ਮਸ਼ੀਨਾਂ ਨਾਲ ਪੁੱਟੀ ਗਈ ਸੜਕ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 24 ਦਸੰਬਰ
ਨਗਰ ਕੌਂਸਲ ਭੋਗਪੁਰ ’ਤੇ ਤਤਕਾਲੀ ਕਾਬਜ਼ ਸਥਾਨਕ ਸਿਆਸੀ ਆਗੂਆਂ ਨੇ ਟਰੀਟਮੈਂਟ ਪਲਾਂਟ ਲਗਾਉਣ ਲਈ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਮਹਿੰਗੇ ਭਾਅ ਦੀ ਡੇਢ ਏਕੜ ਰੌਲੇ ਵਾਲੀ ਜ਼ਮੀਨ ਖ਼ਰੀਦ ਕੇ ਕਈ ਸਾਲ ਅਦਾਲਤੀ ਪ੍ਰਕਿਰਿਆ ’ਚ ਸਮਾਂ ਅਤੇ ਸਰਕਾਰੀ ਪੈਸਾ ਬਰਬਾਦ ਕੀਤਾ। ਇਸ ’ਤੇ ਹੁਣ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਲੁਹਾਰਾਂ-ਚਾਹੜਕੇ ਸੜਕ ਨੂੰ 20 ਤੋਂ 25 ਫੁੱਟ ਡੂੰਘਾ ਪੁੱਟ ਦਿੱਤਾ ਗਿਆ ਹੈ। ਇਸ ਕਰ ਕੇ 20 ਪਿੰਡਾਂ ਦੀ ਇਸ ਸੜਕ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਪ੍ਰਾਜੈਕਟ ਕਾਰਨ ਸ਼ਹਿਰ ਵਿੱਚ ਦੁਕਾਨਦਾਰ ਦੁਕਾਨਾਂ ਬੰਦ ਕਰਨ ਲਈ ਮਜਬੂਰ ਹਨ ਕਿਉਂਕਿ ਗਾਹਕ ਪੁੱਟੀ ਸੜਕ ’ਤੇ ਨਹੀਂ ਆਉਂਦੇ।
ਸੜਕ ਪੁੱਟਣ ਕਰ ਕੇ ਦੋਵੇਂ ਪਾਸੇ ਨਿਕਾਸੀ ਨਾਲੇ, ਜ਼ਮੀਨ ਵਿੱਚ ਦੱਬੇ ਪੀਣ ਵਾਲੇ ਪਾਈਪ ਅਤੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਬਿਜਲੀ ਦੇ ਖੱਭਿਆਂ ਦਾ ਪੁੱਟੇ ਜਾਂ ਟੁੱਟ ਜਾਣ ਕਰ ਕੇ ਲੋਕਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਇੰਨਾ ਹੀ ਨਹੀਂ ਕਈ ਮਕਾਨਾਂ ਜਾਂ ਦੁਕਾਨਾਂ ਦੀਆਂ ਨੀਹਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਰਾਮ ਲੁਭਾਇਆ ਬੀਡੀਪੀਓ, ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਸੈਣੀ, ਮੀਰਾਂ ਸ਼ਰਮਾ, ਸਾਬਕਾ ਚੇਅਰਮੈਨ ਸਰਬਜੀਤ ਸਿੰਘ ਭਟਨੂਰਾ ਲੁਬਾਣਾ, ਜਤਿੰਦਰ ਸਿੰਘ ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਸੀਵਰੇਜ ਪਾਉਣ ਸਮੇਂ ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ ਦੀ ਸਪਲਾਈ ਅਤੇ ਨਿਕਾਸੀ ਪਾਣੀ ਦਾ ਪ੍ਰਬੰਧ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਸੀਵਰੇਜ ਪ੍ਰਾਜੈਕਟ ਪੂਰਾ ਕਰਨ ਤੱਕ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਨਾ ਪਵੇ।

Advertisement

ਲੋਕਾਂ ਦੀਆਂ ਦਿੱਕਤਾਂ ਦੂਰ ਕਰਾਂਗੇ: ਵਿਧਾਇਕ

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਛੇਤੀ ਹੀ ਸਬੰਧਿਤ ਵਿਭਾਗ ਦੇ ਮੁੱਖ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸ਼ਹਿਰ ਵਿੱਚ ਸੀਵਰੇਜ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ ਲਈ ਦਿਸ਼ਾ ਨਿਰਦੇਸ਼ ਦੇਣਗੇ। ਅਧਿਕਾਰੀਆਂ ਨੂੰ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ ਕਰ ਕੇ ਹੋਏ ਸੜਕ ਦੇ ਨੁਕਸਾਨ ਉੱਤੇ ਬਜਰੀ-ਲੁੱਕ ਪਵਾਉਣ ਲਈ ਪੀਡਬਲਯੂਡੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੁਝ ਸਮਾਂ ਸਬਰ ਰੱਖਣ ਅਤੇ ਠੇਕੇਦਾਰਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।

Advertisement
Author Image

Advertisement
Advertisement
×