For the best experience, open
https://m.punjabitribuneonline.com
on your mobile browser.
Advertisement

ਗੋਂਦਪੁਰ ਮਾਮਲਾ: ਭਾਣਜੇ ਨੇ ਕੀਤਾ ਸੀ ਮਾਮੇ ਦਾ ਕਤਲ

09:33 AM Jun 30, 2024 IST
ਗੋਂਦਪੁਰ ਮਾਮਲਾ  ਭਾਣਜੇ ਨੇ ਕੀਤਾ ਸੀ ਮਾਮੇ ਦਾ ਕਤਲ
ਕਤਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸੁਰੇਂਦਰ ਲਾਂਬਾ ਤੇ ਹੋਰ ਅਧਿਕਾਰੀ।
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 29 ਜੂਨ
ਪਿੰਡ ਗੋਂਦਪੁਰ ਵਿੱਚ ਕਤਲ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਪੁਲੀਸ ਨੇ ਮੁਲਜ਼ਮ ਕਮਲਜੀਤ ਉਰਫ਼ ਕਮਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ ਚੋਰੀ ਕੀਤੀ 7.90 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 21 ਜੂਨ ਨੂੰ ਰਸ਼ਪਾਲ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ। ਕੁਝ ਵਿਅਕਤੀਆਂ ਨੇ ਉਸ ਦੇ ਘਰ ’ਚ ਦਾਖਲ ਹੋ ਕੇ ਚੋਰੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਜਦੋਂ ਵਾਰਦਾਤ ਹੋਈ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਕਿਸੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਹੋਏ ਸਨ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਮਨਪ੍ਰੀਤ ਸਿੰਘ ਨੇ ਆਪਣੇ ਬਿਆਨ ਵਿਚ ਕਮਲਜੀਤ ਉਰਫ਼ ਕਮਲ ਵਾਸੀ ਬੈਂਸਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਤੇ ਸ਼ੱਕ ਪ੍ਰਗਟਾਇਆ ਸੀ ਜੋ ਰਸ਼ਪਾਲ ਸਿੰਘ ਦਾ ਸਕਾ ਭਾਣਜਾ ਹੈ। ਜਦੋਂ ਬਾਕੀ ਪਰਿਵਾਰਕ ਮੈਂਬਰ ਹਿਮਾਚਲ ਪ੍ਰਦੇਸ਼ ਵਿਖੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਹੋਏ ਸਨ ਤਾਂ ਉਹ ਨਾਲ ਨਹੀਂ ਗਿਆ। ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣੇ ਮਾਮੇ ਨੂੰ ਕਤਲ ਕਰਨਾ ਮੰਨ ਲਿਆ। ਉਸ ਨੇ ਦੱਸਿਆ ਕਿ ਉਹ ਚੋਰੀ ਕਰਨ ਦੀ ਨੀਯਤ ਨਾਲ ਗਿਆ ਸੀ ਪਰ ਕਿਉਂਕਿ ਉਸ ਦੇ ਮਾਮੇ ਨੇ ਉਸ ਨੂੰ ਦੇਖ ਲਿਆ, ਇਸ ਲਈ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਲੁੱਟੀ ਹੋਈ ਨਕਦੀ ਬਰਾਮਦ ਕਰ ਲਈ ਹੈ।

Advertisement

Advertisement
Author Image

Advertisement
Advertisement
×