ਸੈਨੇਟ ਵੱਲੋਂ ‘ਪਾਕਿਸਤਾਨ ਸੈਨਾ ਐਕਟ’ ਵਿੱਚ ਸੋਧ ਲਈ ਬਿੱਲ ਪਾਸ
08:39 AM Jul 28, 2023 IST
ਇਸਲਾਮਾਬਾਦ, 27 ਜੁਲਾਈ
ਪਾਕਿਸਤਾਨ ਦੀ ਸੈਨੇਟ ਨੇ ਅੱਜ ਪਾਕਿਸਤਾਨ ਸੈਨਾ ਐਕਟ, 1952 ’ਚ ਸੋਧ ਲਈ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਦੇਸ਼ ਦੀ ਸੁਰੱਖਿਆ ਤੇ ਸੈਨਾ ਬਾਰੇ ਸੰਵੇਦਨਸ਼ੀਲ ਜਾਣਕਾਰੀ ਦਾ ਖੁਲਾਸਾ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਪੰਜ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਹੈ। ਸਾਈਫਰ ਮੁੱਦੇ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਿਲਾਫ਼ ਕੇਸ ਚਲਾਉਣ ਸਬੰਧੀ ਸਰਕਾਰ ਦੀਆਂ ਕੋਸ਼ਿਸ਼ਾਂ ਵਿਚਾਲੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ‘ਪਾਕਿਸਤਾਨ ਸੈਨਾ (ਸੋਧ) ਐਕਟ, 2023’ ਨਾਂ ਹੇਠ ਬਿੱਲ ਪੇਸ਼ ਕੀਤਾ ਹੈ। ਤਜਵੀਜ਼ ਕੀਤੇ ਕਾਨੂੰਨ ’ਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਪਾਕਿਸਤਾਨ ਦੀ ਸੁਰੱਖਿਆ ਤੇ ਲਾਭ ਲਈ ਅਧਿਕਾਰਤ ਸਮੱਰਥਾ ’ਚ ਹਾਸਲ ਜਾਣਕਾਰੀ ਦਾ ਅਣਅਧਿਕਾਰਤ ਤੌਰ ’ਤੇ ਖੁਲਾਸਾ ਕਰਦਾ ਹੈ ਤਾਂ ਉਸ ਨੂੰ ਪੰਜ ਸਾਲ ਤੱਕ ਸਖਤ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਇਸ ’ਚ ਕਿਹਾ ਗਿਆ ਹੈ ਕਿ ਸੈਨਾ ਮੁਖੀ ਜਾਂ ਅਧਿਕਾਰਤ ਅਧਿਕਾਰੀ ਦੀ ਇਜਾਜ਼ਤ ਨਾਲ ਖੁਲਾਸਾ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। -ਪੀਟੀਆਈ
Advertisement
Advertisement