For the best experience, open
https://m.punjabitribuneonline.com
on your mobile browser.
Advertisement

ਐੱਸਡੀਐੱਮ ਨੇ ਮੰਡੀਆਂ ਵਿੱਚ ਕੰਡੇ ਚੈੱਕ ਕੀਤੇ

09:00 AM Apr 22, 2024 IST
ਐੱਸਡੀਐੱਮ ਨੇ ਮੰਡੀਆਂ ਵਿੱਚ ਕੰਡੇ ਚੈੱਕ ਕੀਤੇ
ਐੱਸਡੀਐੱਮ ਮਨਜੀਤ ਕੌਰ ਅਨਾਜ ਮੰਡੀ ਵਿੱਚ ਕਣਕ ਦਾ ਤੋਲ ਚੈੱਕ ਕਰਦੇ ਹੋਏ। -ਫੋਟੋ: ਨੌਗਾਵਾਂ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 21 ਅਪਰੈਲ
ਸਬ ਡਿਵੀਜ਼ਨ ਦੁੱਧਨਸਾਧਾਂ ਅਧੀਨ ਆਉਂਦੀਆਂ ਦੇਵੀਗੜ੍ਹ, ਦੁੱਧਨਸਾਧਾਂ, ਘੜਾਮ, ਮਸੀਂਗਣ, ਮਗਰ ਸਾਹਿਬ ਆਦਿ ਅਨਾਜ ਮੰਡੀਆਂ ਵਿੱਚ ਐੱਸਡੀਐੱਮ ਮਨਜੀਤ ਕੌਰ ਵੱਲੋਂ ਆੜ੍ਹਤੀਆਂ, ਇੰਸਪੈਕਟਰਾਂ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਲੇਬਰ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਮੰਡੀਆਂ ਵਿੱਚ ਸਾਰੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਮੰਡੀਆਂ ਵਿੱਚ ਕਣਕ ਤੋਲਣ ਵਾਲੇ ਕੰਡੇ ਵੀ ਚੈੱਕ ਕੀਤੇ। ਇਸ ਦੌਰਾਨ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ, ਇਸ ਲਈ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਬਾਰਦਾਨੇ ਦੀ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਲਿਫਟਿੰਗ ਵਿੱਚ ਕੋਈ ਦਿੱਕਤ ਆਵੇਗੀ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਦੁੱਧਨਸਾਧਾਂ ਮੋਹਿਤ ਕੁਮਾਰ, ਇੰਸਪੈਕਟਰ ਗੁਰਪ੍ਰੀਤ ਸਿੰਘ, ਮੰਡੀ ਸੁਪਰਵਾਇਜ਼ਰ ਸਾਹਿਲ ਜਿੰਦਲ, ਨਵਤੇਜ ਸਿੰਘ, ਰਾਜਵਿੰਦਰ ਸਿੰਘ ਹਡਾਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ, ਸਿਮਰਜੀਤ ਸਿੰਘ ਸੋਹਲ ਪ੍ਰਧਾਨ ਆਦਿ ਆੜ੍ਹਤੀ ਅਤੇ ਕਿਸਾਨ ਹਾਜ਼ਰ ਸਨ।

Advertisement

Advertisement
Author Image

Advertisement
Advertisement
×