ਲੋਕ ਸਾਹਿਤ ਸੰਗਮ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 3 ਜੂਨ
ਰੋਟਰੀ ਭਵਨ ਰਾਜਪੁਰਾ ਵਿੱਚ ਲੋਕ ਸਾਹਿਤ ਸੰਗਮ ਦੀ ਮੀਟਿੰਗ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਨੇ ਵਿਦੇਸ਼ਾਂ ਵਿੱਚ ਗਏ ਬੱਚਿਆਂ ਦੇ ਮਾਪਿਆਂ ਦਾ ਦੁੱਖ ਜ਼ਾਹਿਰ ਕਰਦਿਆਂ ਕਿਹਾ ‘ਤੇਰੇ ਵਾਪਸ ਆਉਂਦਿਆਂ ਤੀਕ ਪੁੱਤਰਾ, ਮੈਂ ਹੋਣਾ ਕਿ ਨਹੀਂ ਹੋਣਾ ਵੇ’ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹਰਸੂਬੇਗ ਸਿੰਘ ਨੇ ‘ਕਿਤੇ ਵਾਂਗ ਪਾਣੀ ਕਿਤੇ ਵਾਂਙ ਬਰਫ਼’, ਸ਼ਰਤ ਚੰਦਰ ਭਾਵੁਕ ਨੇ ‘ਜਿਨਕਾ ਤਨ ਭਾਰੀ ਹੋਤਾ ਹੈ, ਮਨ ਉਨਕਾ ਭੀ ਉੱਡਤਾ ਹੈ’, ਗੀਤਕਾਰ ਸੁਰਿੰਦਰ ਸਿੰਘ ਸੋਹਣਾ ਨੇ ‘ਟੀਵੀ ਨੇ ਸਿਆਣੇ ਕੀ ਨਿਆਣੇ ਸਾਰੇ ਪੁੱਟ ਤੇ, ਗਿਆਰਾਂ ਵਜੇ ਸੌਂਦੇ ਤੇ ਸਤਾਰਾਂ ਵਜੇ ਉੱਠਦੇ, ਸੂਫ਼ੀ ਗਾਇਕਾ ਸੁਰਿੰਦਰ ਕੌਰ ਬਾੜਾ ਨੇ ‘ਪੱਥਰਾਂ ਦੇ ਸ਼ਹਿਰ ਵਿੱਚ, ਜਾਵਾਂ ਤਾਂ ਕਿਸ ਤਰ੍ਹਾਂ’, ਪ੍ਰਸਿੱਧ ਗ਼ਜ਼ਲਗੋ ਅਵਤਾਰ ਪੁਆਰ ‘ਕੀ ਕੀ ਦੱਸਾਂ ਸਾਰਾਂ ਮੇਰੇ ਦੇਸ਼ ਦੀਆਂ, ਸੁਣ ਲਓ ਕੋਈ ਪੁਕਾਰਾਂ ਮੇਰੇ ਦੇਸ਼ ਦੀਆਂ’ ਸੁਣਾ ਕੇ ਵਾਹ ਵਾਹ ਖੱਟੀ। ਇਸ ਮੌਕੇ ਸਭਾ ਦੀ ਕਾਰਵਾਈ ਨੂੰ ਬਾਖ਼ੂਬੀ ਚਲਾਇਆ। ਸਭਾ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਕਵਿਤਾ ‘ਪਰਵਾਜ਼’ ਅਤੇ ਮਿਨੀ ਕਹਾਣੀ ‘ਅਧਿਕਾਰ’ ਸੁਣਾ ਕੇ ਅਜੋਕੀ ਸਮਾਜਿਕ ਪ੍ਰਣਾਲੀ ’ਤੇ ਵਿਅੰਗ ਕੀਤਾ।