For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਚਾਰ ਆਗੂ ਮੇਅਰ ਬਣਨ ਦੀ ਦੌੜ ’ਚ ਸ਼ਾਮਲ

07:19 AM Dec 26, 2024 IST
‘ਆਪ’ ਦੇ ਚਾਰ ਆਗੂ ਮੇਅਰ ਬਣਨ ਦੀ ਦੌੜ ’ਚ ਸ਼ਾਮਲ
ਗੁਰਜੀਤ ਸਾਹਨੀ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਦਸੰਬਰ
ਪਟਿਆਲਾ ਦੀ 60 ਮੈਂਬਰਾਂ ਆਧਾਰਿਤ ਨਗਰ ਨਿਗਮ ਦੀਆਂ ਭਾਵੇਂ 7 ਵਾਰਡਾਂ ਦੀ ਚੋਣ ਬਾਕੀ ਹੈ, ਪਰ 53 ਵਾਰਡਾਂ ਦੇ ਐਲਾਨੇ ਨਤੀਜਿਆਂ ਦੌਰਾਨ ‘ਆਪ’ 43 ’ਚੋਂ ਜੇਤੂ ਰਹੀ ਹੈ। ਕਿਉਂਕਿ ਸਿਰਫ਼ ਦਸ ਉਮੀਦਵਾਰ ਹੀ ਹਾਰੇ ਹਨ ਜਿਨ੍ਹਾਂ ’ਚੋਂ ਜੇਤੂ ਰਹਿਣ ਵਾਲਿਆਂ ’ਚ ਭਾਜਪਾ ਅਤੇ ਕਾਂਗਰਸ ਦੇ ਚਾਰ-ਚਾਰ ਜਦਕਿ ਅਕਾਲੀ ਦਲ ਦੇ ਦੋ ਉਮੀਦਵਾਰ ਹਨ। ਮੇਅਰ ਬਣਾਉਣ ਲਈ 31 ਮੈਂਬਰਾਂ ਦੀ ਲੋੜ ਹੈ। ਇਲਾਕੇ ਦੇ ਤਿੰਨੋੋਂ ਵਿਧਾਇਕਾਂ ਦੀਆਂ ਵੋਟਾਂ ਵੀ ‘ਆਪ’ ਦੀਆਂ ਹਨ, ਜਿਸ ਤਹਿਤ 46 ਮੈਂਬਰ ਬਣਦੇ ਹਨ।

Advertisement

ਹਰਪਾਲ ਜੁਨੇਜਾ

ਭਾਵੇਂ ਅਸਲੀਅਤ ਤਾਂ ਮੌਕੇ ਦੀ ਸਥਿਤੀ ਹੀ ਦੱਸੇਗੀ ਪਰ ਹੁਣ ਤੱਕ ਮੁੱਖ ਤੌਰ ’ਤੇ ਚਾਰ ‘ਆਪ’ ਆਗੂ ਮੇਅਰ ਦੇ ਅਹੁਦੇ ਦੀ ਦੌੜ ’ਚ ਮੰਨੇ ਜਾ ਰਹੇ ਹਨ। ਇਨ੍ਹਾਂ ’ਚੋਂ ਗੁਰਜੀਤ ਸਿੰਘ ਸਾਹਨੀ ਵਾਰਡ ਨੰਬਰ 58 ਤੋਂ ਕਾਂਗਰਸ ਦੇ ਗੋਪਾਲ ਸਿੰਗਲਾ ਤੋਂ 585 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਸ਼ਹਿਰੀ ਸਿੱਖ ਤੇ ਸਮਾਜ ਸੇਵੀ ਵਜੋਂ ਪ੍ਰਸਿੱਧ ਸਾਹਨੀ ਹਲਕਾ ਵਿਧਾਇਕ ਅਜੀਤਪਾਲ ਕੋਹਲੀ ਦੇ ਅਤਿ ਭਰੋਸੇਯੋਗ ਹਨ। ਇਸ ਕਰਕੇ ਜੇਕਰ ਮੇਅਰ ਬਣਾਉਣ ਦਾ ਅਧਿਕਾਰ ਕੋਹਲੀ ਨੂੰ ਮਿਲਦਾ ਹੈ ਤਾਂ ਯਕੀਨਨ ਮੇਅਰ ਦੀ ਕੁਰਸੀ ਗੁਰਜੀਤ ਸਾਹਨੀ ਦੇ ਹੇਠ ਹੋਵੇਗੀ।

Advertisement

ਤੇਜਿੰਦਰ ਮਹਿਤਾ

ਇਸ ਦੌੜ ’ਚ ਦੂਜਾ ਵੱਡਾ ਨਾਮ 2591 ਵੋਟਾਂ ਦੀ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਹਰਪਾਲ ਜੁਨੇਜਾ ਦਾ ਹੈ। ਅਕਾਲੀ ਦੀ ਸਬੰਧਤ ਜੁਨੇਜਾ ਦਾ ਵੱਡਾ ਸਿਆਸੀ ਕੱਦ ਰਿਹਾ ਹੈੈ ਕਿਉਂਕਿ 2022 ’ਚ ਜਿਥੇ ਉਹ ਖੁਦ ਪਟਿਆਲਾ ਤੋਂ ਅਕਾਲੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜੇ ਸਨ, ਉਥੇ ਹੀ ਉਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਵੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜ ਚੁੱੱਕੇ ਹਨ। ਕਿਸੇ ਸਮੇਂ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਰਹੇ ਜੁਨੇਜਾ ਦੀ ‘ਆਪ’ ’ਚ ਐਂਟਰੀ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਦੀਪ ਪਾਠਕ ਅਤੇ ਮੁੱਖ ਮੰਤਰੀ ਭਗਵੰੰਤ ਮਾਨ ਰਾਹੀਂ ਹੋਈ ਮੰਨੀ ਜਾਂਦੀ ਹੈ। ਉਹ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਬਲਤੇਜ ਪੰਨੂ ਦੇ ਵੀ ਕਰੀਬੀ ਹਨ। ਰਾਜਸੀ ਗਲਿਆਰਿਆਂ ’ਚ ਚਰਚਾ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਮੇਅਰ ਚੁਣਨ ਦਾ ਮਿਲਿਆ ਹੈ ਤਾਂ ਹਰਪਾਲ ਜੁਨੇਜਾ ਨੂੰ ਪਟਿਆਲਾ ਦੇ ਅਗਲੇ ਮੇਅਰ ਵਜੋਂ ਦੇਖਿਆ ਜਾ ਸਕਦਾ ਹੈ।

ਕੁਦਨ ਗੋਗੀਆ

ਦੂਜੇ ਬੰਨ੍ਹੇ ਮੁੱਢ ਤੋਂ ਹੀ ‘ਆਪ’ ਨਾਲੇ ਖੜ੍ਹੇ ਤੇ ਚੱਲੇ ਆ ਰਹੇ ਤੇਜਿੰਦਰ ਮਹਿਤਾ ਦਾ ਨਾਮ ਵੀ ਸੁਰਖੀਆਂ ’ਚ ਹੈ। ਵਾਰਡ ਨੰਬਰ 34 ਵਿਚੋਂ 1412 ਵੋਟਾਂ ਦੇ ਫਰਕ ਨਾਲ ਜਿੱਤੇ ਮਹਿਤਾ ਸੱਤ ਸਾਲਾਂ ਤੋਂ ‘ਆਪ’ ਦੇ ਸ਼ਹਿਰੀ ਪ੍ਰਧਾਨ ਵੀ ਹਨ। ਉਹ ਲੋਕ ਮਨਾਂ ’ਤੇ ਮਾਇਆ ਜਾਲ ਪਾਉਣ ਦੀ ਕਲਾ ਰੱਖਦੇ ਹਨ। ਹੇਠਾਂ ਤੋਂ ਉਪਰ ਤੱਕ ‘ਆਪ’ ਦੀ ਸਮੁੱਚੀ ਲੀਡਰਸ਼ਿਪ ਦੇ ਚਹੇਤੇ ਮਹਿਤਾ ਟਕਸਾਲੀ ਹਨ। ਇਸ ਤਰ੍ਹਾਂ ਜੇਕਰ ਕਿਸੇ ਟਕਸਾਲੀ ’ਤੇ ਗੁਣੀਆ ਪੈਂਦਾ ਹੈ ਤਾਂ ਮੇਅਰ ਰੂਮ ’ਚ ਮਹਿਤਾ ਦੀ ਸਰਦਾਰੀ ਕੋਈ ਨਹੀਂ ਰੋਕ ਸਕਦਾ। 30 ਨੰਬਰ ਵਾਰਡ ਵਿਚੋਂ 752 ਵੋਟਾਂ ਦੇ ਫਰਕ ਨਾਲ ਜਿੱਤੇ ਕੁੰਦਨ ਗੋਗੀਆ ਦੀ ਕੁੰਡਲੀ ਵੀ ਮਹਿਤਾ ਨਾਲ ਮਿਲਦੀ ਜੁਲਦੀ ਹੈ। ਟਕਸਾਲੀ ਹੋਣ ਨਾਤੇ ਉਹ ਵਿਧਾਨ ਸਭਾ ਦੀ ਟਿਕਟ ਦੇ ਦਾਅਵੇਦਾਰ ਵੀ ਰਹੇ ਹਨ, ਪਰ ਟਿਕਟ ’ਤੇ ਅਜੀਤਪਾਲ ਕੋਹਲੀ ਨੇ ਅਜਿਹਾ ਹੱਥ ਸਾਫ਼ ਕੀਤਾ ਕਿ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਨੇਤਾ ਦਾ ਹੀ ਸਫ਼ਾਇਆ ਸਾਫ ਕਰ ਦਿੱਤਾ।

Advertisement
Author Image

joginder kumar

View all posts

Advertisement