ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਟੇਰਿਆਂ ਨੇ ਕਾਰੋਬਾਰੀ ਦੇ ਪੁੱਤਰ ਤੋਂ ਕਾਰ ਖੋਹੀ

08:00 AM Jun 22, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਚਾਰ ਲੁਟੇਰਿਆਂ ਨੇ ਸ਼ਹਿਰ ਦੇ ਕਾਰੋਬਾਰੀ ਦੇ ਪੁੱਤਰ ਤੋਂ ਹਥਿਆਰ ਦੀ ਨੋਕ ’ਤੇ ਕਾਰ ਖੋਹ ਲਈ। ਦੱਖਣੀ ਬਾਈਪਾਸ ਸਥਿਤ ਲਾਡੋਵਾਲ ਟੌਲ ਪਲਾਜ਼ਾ ਦੇ ਨਜ਼ਦੀਕ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਲਾਡੋਵਾਲ ਦੀ ਪੁਲੀਸ ਅਤੇ ਉਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਨਿਊ ਕਿਚਲੂ ਨਗਰ ਵਾਸੀ ਸ਼ੁਭਮ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕੱਪੜੇ ਦਾ ਵਪਾਰ ਹੈ। ਉਸ ਦਾ 18 ਸਾਲਾ ਭਰਾ ਸਾਰਥਕ ਬਾਂਸਲ ਹਾਲੇ ਪੜ੍ਹਾਈ ਕਰ ਰਿਹਾ ਹੈ, ਜੋ ਕਿ ਵੀਰਵਾਰ ਸ਼ਾਮ ਨੂੰ ਕਾਰ ਲੈ ਕੇ ਲਾਡੋਵਾਲ ਦੱਖਣੀ ਬਾਈਪਾਸ ਵੱਲ ਇਕੱਲਾ ਘੁੰਮਣ ਚਲਾ ਗਿਆ। ਇਸ ਦੌਰਾਨ ਜਦੋਂ ਉਹ ਟੌਲ ਪਲਾਜ਼ਾ ਨਜ਼ਦੀਕ ਪੁੱਜਿਆ ਤਾਂ ਉਸਨੇ ਅੱਗੇ ਜਾਣ ਦੀ ਥਾਂ ਕਾਰ ਨੂੰ ਯੂ-ਟਰਨ ਘੁੰਮਾ ਲਿਆ। ਉਸ ਦੌਰਾਨ ਜਦੋਂ ਕਾਰ ਹੌਲੀ ਹੋਈ ਤਾਂ ਸੜਕ ਦੇ ਇੱਕ ਪਾਸਿਓਂ ਚਾਰ ਮਸ਼ਕੂਕ ਆਏ ਤੇ ਉਨ੍ਹਾਂ ਨੇ ਹਥਿਆਰ ਦਿਖਾ ਕੇ ਸਾਰਥਕ ਨੂੰ ਰੋਕ ਲਿਆ। ਗੱਡੀ ਰੁੱਕਦੇ ਹੀ ਮੁਲਜ਼ਮਾਂ ਨੇ ਸਾਰਥਕ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਾਅਦ ਕਾਰ ਦੀ ਚਾਬੀ ਖੋਹ ਕੇ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਸਾਰਥਕ ਤੋਂ ਸੋਨੇ ਦੀ ਚੇਨ, 2 ਮੋਬਾਈਲ ਵੀ ਖੋਹ ਲਏ। ਜਿਸ ਤੋਂ ਬਾਅਦ ਸਾਰਥਕ ਨੇ ਕਿਸੇ ਤਰ੍ਹਾਂ ਪਰਿਵਾਰ ਅਤੇ ਪੁਲੀਸ ਨੂੰ ਇਸਦੀ ਜਾਣਕਾਰੀ ਦਿੱਤੀ। ਸ਼ੁਭਮ ਬਾਂਸਲ ਅਨੁਸਾਰ ਪੁਲੀਸ ਨੂੰ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਲੁਟੇਰੇ ਕਾਰ ਲੈ ਕੇ ਫਿਲੌਰ ਵੱਲ ਭੱਜੇ ਹਨ।

Advertisement

Advertisement
Advertisement