ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੜਕੀ ਵੱਲੋਂ ਰੌਲਾ ਪਾਉਣ ’ਤੇ ਲੁਟੇਰਾ ਫ਼ਰਾਰ

08:18 AM Aug 25, 2024 IST

ਲੁਧਿਆਣਾ: ਸਰਾਭਾ ਨਗਰ ਵਿੱਚ ਇੱਕ ਲੁਟੇਰਾ ਉਸ ਵਕਤ ਭੱਜ ਗਿਆ ਜਦੋਂ ਘਰ ਵਿੱਚ ਹਾਜ਼ਰ ਲੜਕੀ ਨੇ ਰੌਲਾ ਪਾ ਦਿੱਤਾ। ਇਸ ਸਬੰਧੀ ਜਸਪਾਲ ਕੌਰ ਭਿੰਡਰ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਬਾਜ਼ਾਰ ਗਈ ਸੀ ਜਦਕਿ ਘਰ ਵਿੱਚ ਉਸਦੀ 15 ਸਾਲਾ ਦੋਹਤੀ ਸੀ। ਉਸ ਨੇ ਦੱਸਿਆ ਕਿ ਪਿੱਛੋਂ ਇੱਕ ਅਣਪਛਾਤੇ ਵਿਅਕਤੀ ਲੋਹੇ ਦੀ ਰਾਡ ਸਮੇਤ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਤੇ ਰਾਡ ਨਾਲ ਘਰ ਦਾ ਜਿੰਦਰਾ ਤੋੜ ਦਿੱਤਾ। ਇਸ ਦੌਰਾਨ ਦੋਹਤੀ ਜੋ ਕਿ ਘਰ ਦੇ ਕੈਮਰੇ ਦੇਖ ਰਹੀ ਸੀ, ਨੇ ਉਸਨੂੰ ਫੋਨ ਕਰ ਕੇ ਦੱਸਿਆ ਅਤੇ ਬਾਅਦ ਵਿੱਚ ਰੌਲਾ ਪਾ ਦਿੱਤਾ ਜਿਸ ’ਤੇ ਅਣਪਛਾਤਾ ਵਿਅਕਤੀ ਭੱਜ ਗਿਆ। ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement