For the best experience, open
https://m.punjabitribuneonline.com
on your mobile browser.
Advertisement

ਘਟੀਆ ਸਮੱਗਰੀ ਵਰਤਣ ’ਤੇ ਸੜਕ ਦਾ ਕੰਮ ਬੰਦ ਕਰਵਾਇਆ

08:21 AM May 02, 2024 IST
ਘਟੀਆ ਸਮੱਗਰੀ ਵਰਤਣ ’ਤੇ ਸੜਕ ਦਾ ਕੰਮ ਬੰਦ ਕਰਵਾਇਆ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਮਈ
ਇਥੋਂ ਦੇ ਅਮਲੋਹ ਰੋਡ ਸਥਿਤ ਸਨ ਸਿਟੀ ਕਲੋਨੀ ਨੇੜੇ ਦੋ ਕਲੋਨੀਆਂ ਨੂੰ ਜਾਂਦੀ ਸੜਕ ਬਣਾਉਣ ਵਿਚ ਘਟੀਆ ਸਮੱਗਰੀ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਠੇਕੇਦਾਰ ਵੱਲੋਂ ਯੂਪੀਵੀਸੀ ਦੀ ਥਾਂ ’ਤੇ ਪੀਵੀਸੀ ਪਾਈਪਾਂ ਪਾਈਆਂ ਜਾ ਰਹੀਆਂ ਸਨ ਅਤੇ ਹੌਦੀਆਂ ਬਣਾਉਣ ਲਈ ਪੁਰਾਣੀਆਂ ਇੱਟਾਂ ਵਰਤੀਆਂ ਜਾ ਰਹੀਆਂ ਸਨ। ਇਸ ਸੜਕ ਲਈ ਨਗਰ ਕੌਂਸਲ ਖੰਨਾ ਵੱਲੋਂ 27 ਲੱਖ ਰੁਪਏ ਦਾ ਟੈਂਡਰ ਲਾਇਆ ਗਿਆ ਸੀ। ਇਸ ਦਾ ਪਤਾ ਲੱਗਣ ’ਤੇ ਨਗਰ ਕੌਂਸਲ ਦੇ ਜੇਈ ਸੰਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕਾ ਦੇਖ ਕੇ ਕੰਮ ਬੰਦ ਕਰਵਾ ਦਿੱਤਾ। ਜੇਈ ਨੇ ਕਿਹਾ ਕਿ ਸੜਕ ਨਿਰਮਾਣ ਵਿਚ ਤਿੰਨ ਤੋਂ ਚਾਰ ਗੁਣਾਂ ਸਸਤੀ ਸਮੱਗਰੀ ਵਰਤੀ ਜਾ ਰਹੀ ਸੀ। ਐੱਮਈ ਮੁਕੇਸ਼ ਕੁਮਾਰ ਨੇ ਕਿਹਾ ਕਿ ਮਾਮਲਾ ਕੌਂਸਲ ਦੇ ਧਿਆਨ ਵਿਚ ਆਉਣ ਉਪਰੰਤ ਕੰਮ ਰੋਕ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×