ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਤੱਕ ਸੜਕ ਹਫ਼ਤੇ ਲਈ ਰਹੇਗੀ ਬੰਦ

08:04 AM Jul 19, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਸ਼ਹਿਰ ਦੇ ਅੰਦਰੂਨੀ ਇਲਾਕੇ ਦੀ ਮੁੱਖ ਸੜਕ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜਾਣ ਵਾਲੀ ਸੜਕ ਆਉਣ ਵਾਲੇ ਇੱਕ ਹਫ਼ਤੇ ਲਈ ਬੰਦ ਕੀਤੀ ਜਾ ਰਹੀ ਹੈ। ਇਸ ਰੂਟ ਤੋਂ ਲੰਘਣ ਵਾਲੇ ਲੋਕਾਂ ਨੂੰ ਹੁਣ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਵੇਗੀ। ਇਹ ਸੜਕ 19 ਤੋਂ 25 ਜੁਲਾਈ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਹਾਲਾਂਕਿ, ਟਰੈਫਿਕ ਪੁਲੀਸ ਨੇ ਇੱਕ ਦਿਨ ਪਹਿਲਾਂ ਹੀ ਇਸ ਸੜਕ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਜਦਕਿ ਇਸ ਸਬੰਧੀ ਬਦਲਵੇਂ ਰੂਟ ’ਤੇ ਪਾਇਆ ਗਿਆ ਹੈ। ਦਰਅਸਲ, ਰੇਲਵੇ ਲਾਈਨਾਂ ਨੂੰ ਡਬਲ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਸੜਕ ਬੰਦ ਕੀਤੀ ਜਾ ਰਹੀ ਹੈ। ਇਸ ਖੇਤਰ ਦੀ ਆਵਾਜਾਈ ਨੂੰ ਵੱਖ-ਵੱਖ ਥਾਵਾਂ ਤੋਂ ਡਾਇਵਰਟ ਕੀਤਾ ਜਾਵੇਗਾ।
ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਤੱਕ ਹਰ ਰੋਜ਼ ਕਾਫੀ ਆਵਾਜਾਈ ਹੁੰਦੀ ਹੈ। ਇਸ਼ਮੀਤ ਸਿੰਘ ਚੌਕ ਨੇੜੇ ਸ਼ਹਿਰ ਦੇ ਵੱਡੇ ਸਕੂਲ ਹਨ ਜਿੱਥੋਂ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਕਾਰਾਂ ਤੇ ਬੱਸਾਂ ਨਿਕਲਦੀਆਂ ਹਨ। ਇਸ ਫਾਟਕ ’ਤੇ ਆਮ ਦਿਨਾਂ ਵਿੱਚ ਵੀ ਵੱਡਾ ਜਾਮ ਲੱਗਿਆ ਰਹਿੰਦਾ ਹੈ, ਪਰ ਹੁਣ ਇੱਥੇ ਦੇ ਲੋਕਾਂ ਨੂੰ ਇੱਕ ਹਫ਼ਤਾ ਕਾਫ਼ੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਦੇ ਬੱਚੇ ਫਾਟਕ ਤੋਂ ਪਾਰ ਸਕੂਲਾਂ ਵਿੱਚ ਪੜ੍ਹਦੇ ਹਨ। ਲੁਧਿਆਣਾ ਅਤੇ ਮੁੱਲਾਂਪੁਰ ਵਿਚਕਾਰ ਰੇਲਵੇ ਲਾਈਨ ਡਬਲ ਕਰਨ ਅਤੇ ਲੈਵਲ ਕਰਾਸਿੰਗ ’ਤੇ ਸਿਗਨਲ ਸਿਸਟਮ ਅਪਗ੍ਰੇਡ ਕਰਨ ਦੇ ਕੰਮ ਕਾਰਨ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਸਿੰਘ ਚੌਕ ਨੂੰ ਜੋੜਨ ਵਾਲਾ ਰੇਲਵੇ ਕਰਾਸਿੰਗ ਬੰਦ ਕੀਤਾ ਜਾ ਰਿਹਾ। ਇਹ ਸਾਰਾ ਟਰੈਫਿਕ ਮਿੱਢਾ ਚੌਕ ਨੇੜੇ ਰੇਲਵੇ ਕਰਾਸਿੰਗ ਤੋਂ ਆਵਾਜਾਈ ਨੂੰ ਮੋੜਿਆ ਜਾਵੇਗਾ। ਇਸ਼ਮੀਤ ਚੌਕ ਲਈ ਕਰੀਬ ਡੇਢ ਤੋਂ ਦੋ ਕਿਲੋਮੀਟਰ ਲੋਕਾਂ ਨੂੰ ਘੁੰਮਣਾ ਪਵੇਗਾ।

Advertisement

Advertisement