ਛੇਵੀਂ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਨਵੰਬਰ
ਤਰਕਸ਼ੀਲ ਸੁਸਾਇਟੀ ਵੱਲੋਂ ਛੇਵੀਂ ਚੇਤਨਾ ਪਰਖ਼ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਤਰਕਸ਼ੀਲ ਪੰਜਾਬ ਇਕਾਈ ਸੰਗਰੂਰ ਦੇ ਆਗੂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਪ੍ਰਗਟ ਸਿੰਘ ਬਾਲੀਆਂ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ, ਜਸਦੇਵ ਸਿੰਘ, ਗੁਰਜੰਟ ਸਿੰਘ, ਪਰਮਿੰਦਰ ਸਿੰਘ, ਕਰਤਾਰ ਸਿੰਘ ਤੇ ਪ੍ਰਲਾਦ ਸਿੰਘ ਨੇ ਦੱਸਿਆ ਕਿ ਇਕਾਈ ਪੱਧਰੀ ਮੈਰਿਟ ਸੂਚੀ ’ਚ ਖੁਸ਼ੀ ਗਿੱਲ ਬਨਾਰਸੀ ਅਪਰ ਸੈਕੰਡਰੀ ਵਿੱਚ 92 ਅੰਕ ਪ੍ਰਾਪਤ ਕਰਕੇ ਤੇ ਗਾਗਾ ਹਾਈ ਸਕੂਲ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਦਸਵੀਂ ਜਮਾਤ ਵਿੱਚੋਂ 92 ਅੰਕ ਪ੍ਰਾਪਤ ਕਰਕੇ ਸੂਬਾ ਪੱਧਰੀ ਮੈਰਿਟ ਵਿੱਚ ਤੀਜੇ ਸਥਾਨ ’ਤੇ ਰਹੇ। ਬਚਪਨ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਵਾਨੀ ਨੇ ਅੱਠ ਇਕਾਈਆਂ ਵਾਲੇ ਜ਼ੋਨ ਸੰਗਰੂਰ-ਬਰਨਾਲਾ ਵਿੱਚ 86 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ ਦੀ ਸਤਵੀਂ ਜਮਾਤ ਦੀ ਪ੍ਰਭਜੋਤ ਕੌਰ 91 ਅੰਕ ਪ੍ਰਾਪਤ ਕਰਕੇ ਜ਼ੋਨ ਵਿੱਚੋ ਪਹਿਲੇ ਅਤੇ ਹੋਲੀ ਮਿਸ਼ਨ ਸਕੂਲ ਖਾਈ ਦੀ ਅਰਪਣ ਜੋਤ ਕੌਰ 90 ਅੰਕ ਪ੍ਰਾਪਤ ਕਰਕੇ ਜ਼ੋਨ ਵਿੱਚੋਂ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੀ ਗਿਆਰ੍ਹਵੀਂ ਜਮਾਤ ਦੀ ਮਹਿਕ 89 ਅੰਕ ਪ੍ਰਾਪਤ ਕਰਕੇ ਜ਼ੋਨ ਵਿੱਚ ਪਹਿਲੇ ਸਥਾਨ ’ਤੇ ਰਹੀ। ਜੇਤੂਆਂ ਨੂੰ ਅਗਲੇ ਮਹੀਨੇ ਸਨਮਾਨਿਆ ਜਾਵੇਗਾ।