For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਸਕੂਲ ਦਾ ਨਤੀਜਾ ਸ਼ਾਨਦਾਰ

08:57 AM May 18, 2024 IST
ਗੁਰੂ ਨਾਨਕ ਸਕੂਲ ਦਾ ਨਤੀਜਾ ਸ਼ਾਨਦਾਰ
ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਕੂਲ ਪ੍ਰਬੰਧਕ।
Advertisement

ਚੰਡੀਗੜ੍ਹ: ਸੀਬੀਐੱਸਈ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 30-ਬੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਸਵੀਂ ਜਮਾਤ ’ਚ ਅਨੁਸ਼ਕਾ ਸ਼ਰਮਾ ਨੇ 94.6 ਫੀਸਦੀ, ਗੁਰਲੀਨ ਸਿੰਘ ਨੇ 88.8, ਸਮੀਪ ਕੁਮਾਰ ਨੇ 88.8 ਤੇ ਤ੍ਰਿਪਤੀ ਗੋਇਲ ਨੇ 88.6 ਫੀਸਦੀ ਅੰਕ ਹਾਸਲ ਕੀਤੇ। ਬਾਰ੍ਹਵੀਂ ਜਮਾਤ ਦੀ ਸਾਇੰਸ ਸਟਰੀਮ ’ਚ ਸਿਦਕਬੀਰ ਸਿੰਘ ਬੈਂਸ ਨਾਨ ਮੈਡੀਕਲ ਨੇ 97.6, ਦਕਸ਼ ਗੋਇਲ ਨੇ 97.2, ਆਰੀਅਨ ਬੁੱਧੀਰਾਜਾ ਨੇ 94.6 ਫੀਸਦੀ ਅੰਕ ਹਾਸਲ ਕੀਤੇ। ਹਿਊਮੈਨੀਟੀਜ਼ ਵਿਚ ਅਨੰਨਿਆ ਨੇ 85.4, ਇਰਮ ਨਾਜ਼ ਨੇ 85.2, ਅਨੂ ਕੁਮਾਰੀ ਨੇ 82.8 ਫੀਸਦੀ ਅੰਕ ਹਾਸਲ ਕੀਤੇ। ਕਾਮਰਸ ’ਚ ਹਰਮਨਪ੍ਰੀਤ ਕੌਰ ਨੇ 77.8, ਕਮਲਪ੍ਰੀਤ ਕੌਰ ਨੇ 75, ਅੰਜਲੀ ਨੇ 74.2 ਫੀਸਦੀ ਅੰਕ ਹਾਸਲ ਕੀਤੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨਾ, ਮੈਨੇਜਰ ਅੰਮ੍ਰਿਤਪਾਲ ਸਿੰਘ ਜੁਲਕਾ, ਮੁੱਖ ਅਧਿਆਪਕਾ ਰਮਨਜੀਤ ਕੌਰ ਤੇ ਸਕੂਲ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਟਨਸ

Advertisement

Advertisement
Author Image

sukhwinder singh

View all posts

Advertisement
Advertisement
×