For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਗਹੂੰਣ ਦਾ ਨਤੀਜਾ ਸੌ ਫੀਸਦ ਆਇਆ

07:50 AM Mar 29, 2024 IST
ਸਰਕਾਰੀ ਸਕੂਲ ਗਹੂੰਣ ਦਾ ਨਤੀਜਾ ਸੌ ਫੀਸਦ ਆਇਆ
ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ। -ਫੋਟੋ: ਗਹੂੰਣ
Advertisement

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 28 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦਾ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਮੁਖੀ ਰਾਣਾ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਮਹਿਮਾਨਾਂ ਵਜੋਂ ਮਨਮੋਹਨ ਸਿੰਘ ਲੋਹਟ, ਕੁਲਦੀਪ ਸਿੰਘ ਯੂਕੇ, ਰਾਮ ਸਿੰਘ, ਕਮਲਵੀਰ ਸਿੰਘ, ਹਰਮੇਸ਼ ਲਾਲ,ਰਾਮ ਰਤਨ ਕੁਮਾਰ, ਜਸਵਿੰਦਰ ਸਿੰਘ ਸੂਰੀ, ਰਣਜੀਤ ਸਿੰਘ, ਮਹਿੰਦਰ ਪਾਲ, ਰਵਨੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਚੰਚਲ ਕੁਮਾਰੀ, ਗੁਰਦੀਪ ਕੌਰ, ਹਰਬਿੰਦਰ ਸਿੰਘ, ਅਸ਼ਵਨੀ ਕੁਮਾਰ, ਕੇਵਲ ਰਾਮ, ਝਲਮਣ ਰਾਮ, ਲਵਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਆਦਿ ਸ਼ਾਮਲ ਹੋਏ। ਗਿਆਰ੍ਹਵੀਂ ਜਮਾਤ ਵਿੱਚ ਅਮਨਦੀਪ ਕੌਰ ਨੇ ਪਹਿਲਾ, ਅਮਨਪ੍ਰੀਤ ਕੌਰ ਨੇ ਦੂਜਾ, ਪੱਲਵੀ ਨੇ ਤੀਜਾ, ਨਿਤਾਸ਼ਾ ਅਤੇ ਸਿਮਰਨ ਸਹੋਤਾ ਨੇ ਚੌਥਾ, ਨੌਵੀਂ ਜਮਾਤ ਵਿੱਚ ਹਰਸ਼ ਕਲੇਰ ਨੇ ਪਹਿਲਾ, ਨਿਸ਼ਾ ਕੁਮਾਰੀ ਨੇ ਦੂਜਾ, ਜੋਬਨਪ੍ਰੀਤ ਸਿੰਘ ਨੇ ਤੀਜਾ, ਲਖਵੀਰ ਸਿੰਘ ਅਤੇ ਸਿਮਰਜੀਤ ਕੌਰ ਨੇ ਚੌਥਾ, ਸੱਤਵੀਂ ਜਮਾਤ ਵਿੱਚ ਵਰਖਾ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ, ਹਰਮਨਪ੍ਰੀਤ ਕੌਰ ਨੇ ਤੀਜਾ, ਖੁਸ਼ੀ ਨੇ ਚੌਥਾ ਅਤੇ ਤਰਨਵੀਰ ਨੇ ਪੰਜਵਾਂ ਅਤੇ ਛੇਵੀਂ ਜਮਾਤ ਵਿੱਚ ਖੁਸ਼ੀ ਨੇ ਪਹਿਲਾ, ਅਭੀਜੀਤ ਕੌਰ ਨੇ ਦੂਜਾ, ਸੁਖਪ੍ਰੀਤ ਕੌਰ ਨੇ ਤੀਜਾ, ਭੁਪਿੰਦਰ ਸਿੰਘ ਚੌਥਾ ਅਤੇ ਜਸ਼ਨਦੀਪ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਮੁਖੀ ਰਾਣਾ ਹਰਵਿੰਦਰ ਪਾਲ ਸਿੰਘ ਨੇ ਸਕੂਲ ਨੂੰ ਸਹਿਯੋਗ ਦੇਣ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×