ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਮਲਾਟ ਦੀ ਬੋਲੀ ਲਈ ਅਧਿਕਾਰੀਆਂ ਨੂੰ ਉਡੀਕਦੇ ਰਹੇ ਕਕਰਾਲਾ ਵਾਸੀ

08:27 AM Sep 06, 2024 IST
ਪਿੰਡ ਕਕਰਾਲਾ ਵਿੱਚ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਨਿੱਜੀ ਪੱਤਰ ਪ੍ਰੇਰਕ
ਨਾਭਾ, 5 ਸਤੰਬਰ
ਪਿੰਡ ਕਕਰਾਲਾ ਵਿੱਚ ਕੰਪਰੈਸਡ ਬਾਇਓਗੈਸ (ਸੀਬੀਜੀ) ਪਲਾਂਟ ਰੱਦ ਕਰ ਕੇ 18 ਏਕੜ ਸ਼ਾਮਲਾਟ ਜ਼ਮੀਨ ਦੀ ਬੋਲੀ ਕਰਾਉਣ ਲਈ ਅੱਜ ਪਿੰਡ ਵਾਸੀ ਪ੍ਰਸ਼ਾਸਨ ਨੂੰ ਉਡੀਕਦੇ ਰਹੇ ਪਰ ਕਿਸੇ ਅਧਿਕਾਰੀ ਦੇ ਨਾ ਪਹੁੰਚਣ ’ਤੇ ਉਨ੍ਹਾਂ ਨੇ ਪਿੰਡ ਵਿੱਚ ਰੋਸ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਜਦੋਂ ਪਿੰਡ ਵਾਸੀਆਂ ਨੇ ਬੀਐੱਨਐੱਸਐੱਸ ਦੇ ਸੈਕਸ਼ਨ 40 ਦਾ ਹਵਾਲਾ ਦਿੰਦੇ ਹੋਏ ਪਿੰਡ ’ਚ ਚਾਰ ਪੰਚਾਇਤ ਮੁਲਾਜ਼ਮ ਗ੍ਰਿਫਤਾਰ ਕਰ ਲਏ ਸਨ ਤਾਂ ਬੀਡੀਪੀਓ ਨਾਭਾ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਗ੍ਰਾਮ ਸਭਾ ਦੇ ਮਤੇ ਮੁਤਾਬਕ ਪਲਾਂਟ ਦੀ ਤਜਵੀਜ਼ ਰੱਦ ਕਰਕੇ ਵੀਰਵਾਰ ਨੂੰ ਬੋਲੀ ਕਰਵਾ ਦਿੱਤੀ ਜਾਵੇਗੀ ਪਰ ਅੱਜ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ’ਤੇ ਪਿੰਡ ਨੇ ਸੱਥ ਵਿਚ ਰੋਸ ਧਰਨਾ ਦਿੱਤਾ। ਦੂਜੇ ਪਾਸੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ‘ਪਿੰਡ ਬਚਾਓ ਪੰਜਾਬ ਬਚਾਓ’ ਦਾ ਕਾਫਲਾ ਵੀ ਪਿੰਡ ਪਹੁੰਚਿਆ ਜਿਸ ਨੇ ਪਿੰਡ ਵਾਸੀਆਂ ਨਾਲ ਗ੍ਰਾਮ ਸਭਾ ਅਤੇ ਆਉਣ ਵਾਲੀਆਂ ਪੰਚਾਇਤ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਨਿਖੇਧੀ ਕਰਦੇ ਹੋਏ ਪਿੰਡ ਵਾਸੀਆਂ ਨੇ ਅਹਿਦ ਕੀਤਾ ਕਿ ਚੋਣਾਂ ਵਿਚ ਪਾਰਟੀ ਲੀਡਰ ਦੀ ਤਸਵੀਰ ਲਗਾਉਣ ਵਾਲੇ ਅਤੇ ਨਸ਼ਾ ਆਦਿ ਵੰਡਣ ਵਾਲੇ ਉਮੀਦਵਾਰ ਦਾ ਬਾਈਕਾਟ ਕਰਨਗੇ ਤੇ ਇਸ ਬਾਬਤ ਜ਼ੋਰਦਾਰ ਨਾਅਰੇ ਲਗਾਏ। ਬੋਲੀ ’ਤੇ ਨਾ ਪਹੁੰਚਣ ਸਬੰਧੀ ਪਟਿਆਲਾ ਦੇ ਡੀਡੀਪੀਓ ਵਨੀਤ ਕੁਮਾਰ ਨੇ ਕਿਹਾ ਕਿ ਉਹ ਅੱਜ ਅਦਾਲਤ ਵਿੱਚ ਪੇਸ਼ੀ ’ਤੇ ਗਏ ਹੋਏ ਸਨ।

Advertisement

Advertisement