ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੀ 7ਵੀਂ ਪੁਸਤਕ ਦਾ ਲੋਕ ਅਰਪਣ 20 ਨੂੰ
01:41 PM Dec 19, 2023 IST
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਨਵੀਂ ਦਿੱਲੀ, 19 ਦਸੰਬਰ
ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਬੁੱਧਵਾਰ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੀ ਸੱਤਵੀਂ ਕਿਤਾਬ, ‘ਏ ਡੈਮੋਕਰੇਸੀ ਇਨ ਰਿਟਰੀਟ’ ਦਾ ਲੋਕ ਅਰਪਣ ਕਰਨਗੇ। 20 ਦਸੰਬਰ ਨੂੰ ਇਸ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ. ਲੋਕੁਰ ਵਿਸ਼ੇਸ਼ ਮਹਿਮਾਨ ਹੋਣਗੇ। ਇਹ ਕਿਤਾਬ ਲੇਖਕ ਵੱਲੋਂ ਵੱਖ ਵੱਖ ਘਟਨਾਵਾਂ ’ਤੇ ਲਿਖੇ ਲੇਖਾਂ ਦੇ ਸੰਗ੍ਰਹਿ ਹੈ। ਸ੍ਰੀ ਅਸ਼ਵਨੀ ਕੁਮਾਰ ਮੁਤਾਬਕ ਇਹ ਕਿਤਾਬ ਕਿਸੇ ਵਿਅਕਤੀ, ਵਿਸ਼ੇਸ਼ ਰਾਜਨੀਤੀ ਜਾਂ ਨੀਤੀਆਂ ਦੀ ਨਿੰਦਾ ਨਹੀਂ ਕਰਦੀ, ਸਗੋਂ ਇਹ ਉਨ੍ਹਾਂ ਗੰਭੀਰ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਾਡੀ ਰਾਜਨੀਤਿਕ ਪ੍ਰਣਾਲੀ ਦੀਆਂ ਕਮੀਆਂ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਨ੍ਹਾਂ ਦਾ ਅਸੀਂ ਸਾਂਝੇ ਤੌਰ 'ਤੇ ਸਾਹਮਣਾ ਕਰਦੇ ਹਾਂ।
Advertisement
Advertisement