For the best experience, open
https://m.punjabitribuneonline.com
on your mobile browser.
Advertisement

ਟਰੈਕਟਰਾਂ ਦੀ ਦੌੜ ਨੇ ਮੋਟਰਸਾਈਕਲ ਨੂੰ ਚਪੇਟ ਵਿੱਚ ਲਿਆ, ਦੋ ਹਲਾਕ

07:42 PM Apr 29, 2024 IST
ਟਰੈਕਟਰਾਂ ਦੀ ਦੌੜ ਨੇ ਮੋਟਰਸਾਈਕਲ ਨੂੰ ਚਪੇਟ ਵਿੱਚ ਲਿਆ  ਦੋ ਹਲਾਕ
Advertisement

ਪੱਤਰ ਪ੍ਰੇਰਕ

Advertisement

ਤਰਨ ਤਾਰਨ, 29 ਅਪਰੈਲ

ਇੱਥੇ ਕੌਮੀ ਸ਼ਾਹ ਮਾਰਗ ’ਤੇ ਉਸਮਾਂ ਟੌਲ ਪਲਾਜ਼ਾ ਨੇੜੇ ਅੱਜ ਦੋ ਟਰੈਕਟਰਾਂ ਦੀ ਦੌੜ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ (20) ਵਾਸੀ ਮੋਹਨਪੁਰ ਵੜਿੰਗ ਅਤੇ ਛਿੰਦੋ (70) ਵਾਸੀ ਬੂਹ ਹਥਾੜ (ਹਰੀਕੇ) ਵਜੋਂ ਹੋਈ। ਮ੍ਰਿਤਕ ਹਰਪ੍ਰੀਤ ਸਿੰਘ ਦੇ ਵੱਡੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅੱਜ ਸਵੇਰੇ ਮੋਟਰਸਾਈਕਲ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਘਰੋਂ ਨਿਕਲਿਆ। ਉਸਮਾਂ ਟੌਲ ਪਲਾਜ਼ਾ ’ਤੇ ਖੜ੍ਹੀ ਇਕ ਔਰਤ ਨੇ ਉਸ ਤੋਂ ਲਿਫਟ ਮੰਗੀ। ਜਦੋਂ ਉਹ ਥੋੜ੍ਹਾ ਅੱਗੇ ਗਏ ਤਾਂ ਸ਼ਾਹ ਮਾਰਗ ’ਤੇ ਰੀਪਰ ਲੈ ਕੇ ਜਾ ਰਹੇ ਦੋ ਟਰੈਕਟਰਾਂ ਨੇ ਆਪਸ ਵਿੱਚ ਦੌੜ ਲਗਾਉਂਦਿਆਂ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਥਾਣਾ ਸਰਹਾਲੀ ਦੇ ਏਐੱਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਟਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ| ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

Advertisement
Author Image

Advertisement
Advertisement
×