ਰਾਜਪੁਰਾ ਦੀ ਵਿਧਾਇਕਾ ਨੇ ਵੋਟ ਪਾਉਣ ਦੀ ਵੀਡੀਓ ਵਾਇਰਲ ਕੀਤੀ, ਡੀਸੀ ਨੇ ਨੋਟਿਸ ਕੱਢਿਆ
11:20 AM Jun 01, 2024 IST
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਪਟਿਆਲਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਆਮ ਆਦਮੀ ਪਾਰਟੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਆਪਣੀ ਵੋਟ ਪਾਉਣ ਮੌਕੇ ਕਥਿਤ ਤੌਰ ’ਤੇ ਬਣਾਈ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਡੀਸੀ ਪਟਿਆਲਾ ਕਮ ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਇਸ ਸਬੰਧੀ ਵਿਧਾਇਕਾ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਜਾਰੀ ਕਰਨ ਦੀ ਡੀਸੀ ਨੇ ਪੁਸ਼ਟੀ ਕੀਤੀ ਹੈ।
Advertisement
Advertisement
Advertisement