ਅੱਠਵੀਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਫਾਰਮ ਭਰਨ ਬਾਰੇ ਪ੍ਰੋਗਰਾਮ ਜਾਰੀ
08:21 AM Aug 18, 2024 IST
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਲਈ ਸੈਸ਼ਨ 2024-25 ਲਈ ਅੱਠਵੀਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ/ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਦਾਖ਼ਲੇ ਲਈ 14 ਅਗਸਤ ਤੋਂ 16 ਅਕਤੂਬਰ ਤੱਕ ਬਿਨਾਂ ਲੇਟ ਫੀਸ ਆਨਲਾਈਨ ਫਾਰਮ ਭਰਿਆ ਜਾ ਸਕਦਾ ਹੈ ਜਦਕਿ 17 ਅਕਤੂਬਰ ਤੋਂ 11 ਨਵੰਬਰ 2024 ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਅਤੇ 12 ਨਵੰਬਰ ਤੋਂ 27 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਸ਼ਡਿਊਲ ਜਾਰੀ ਕੀਤਾ ਗਿਆ ਹੈ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਜੁਲਾਈ 2024 ਦੀਆਂ ਅਨੁਪੂਰਕ ਪ੍ਰੀਖਿਆਵਾਂ, ਕੰਪਾਰਟਮੈਂਟ/ਰੀ-ਅਪੀਅਰ (ਸਮੇਤ ਓਪਨ ਸਕੂਲ) ਤੇ ਵਾਧੂ ਵਿਸ਼ੇ ਦੀ ਰੀ-ਚੈਕਿੰਗ ਲਈ ਆਨਲਾਈਨ ਫਾਰਮ ਅਤੇ ਫੀਸ 19 ਅਗਸਤ ਤੋਂ 3 ਸਤੰਬਰ ਤੱਕ ਭਰੇ ਜਾ ਸਕਦੇ ਹਨ। ਇਹ ਜਾਣਕਾਰੀ ਪੰਜਾਬ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ।
Advertisement
Advertisement