ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਲ ਕੇਜੇ ਸਿੰਘ ਵਰਗੇ ਜਵਾਨ ਫੌਜ ਦਾ ਮਾਣ: ਬ੍ਰਿਗੇਡੀਅਰ ਕਟੋਚ

08:53 AM Aug 19, 2024 IST
ਸ਼ਹੀਦ ਦੀ ਪਤਨੀ ਡਾ. ਅਨੁਰਾਧਾ ਰਾਜਪੂਤ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕਰਦੇ ਹੋਏ ਬ੍ਰਿਗੇਡੀਅਰ ਐਸਐਸ ਕਟੋਚ ਤੇ ਹੋਰ।

ਐਨ.ਪੀ.ਧਵਨ
ਪਠਾਨਕੋਟ, 18 ਅਗਸਤ
ਸ਼ੌਰਿਆ ਚੱਕਰ ਜੇਤੂ ਸ਼ਹੀਦ ਕਰਨਲ ਕੁੰਵਰ ਜੈਦੀਪ ਸਿੰਘ ਸਲਾਰੀਆ ਦਾ 22ਵਾਂ ਸ਼ਰਧਾਂਜਲੀ ਸਮਾਗਮ ਸ਼ਹੀਦ ਦੀ ਪਤਨੀ ਡਾ. ਅਨੁਰਾਧਾ ਰਾਜਪੂਤ ਦੀ ਅਗਵਾਈ ਹੇਠ ਪਿੰਡ ਪੰਗੋਲੀ ਵਿੱਚ ਸ਼ਹੀਦ ਦੀ ਯਾਦ ਵਿੱਚ ਬਣੇ ਸਮਾਰਕ ’ਤੇ ਕਰਵਾਇਆ ਗਿਆ।
ਸਮਾਗਮ ਵਿੱਚ ਬ੍ਰਿਗੇਡੀਅਰ ਐਸਐਸ ਕਟੋਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਕਰਨਲ ਐੱਨਐੱਸ ਚੌਹਾਨ, ਕਰਨਲ ਸੁਧੀਰ ਚੌਹਾਨ ਸੈਨਾ ਮੈਡਲ, ਕੈਪਟਨ ਕਮਲੇਂਦਰ ਸਿੰਘ ਨੇਗੀ, ਕਰਨਲ ਵਿਸ਼ਾਲ ਸਿੰਘ, 6 ਡੋਗਰਾ ਯੂਨਿਟ ਦੇ ਮੇਜਰ ਅਮਨਦੀਪ ਸਿੰਘ, ਸੂਬੇਦਾਰ ਮੇਜਰ ਰਮੇਸ਼ ਕੁਮਾਰ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਤੇ ਪ੍ਰੈੱਸ ਸਕੱਤਰ ਬਿੱਟਾ ਕਾਟਲ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋ ਕੇ ਸ਼ਹੀਦ ਕਰਨਲ ਕੁੰਵਰ ਜੈਦੀਪ ਸਲਾਰੀਆ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬ੍ਰਿਗੇਡੀਅਰ ਐਸਐਸ ਕਟੋਚ ਨੇ ਕਿਹਾ ਕਿ ਸ਼ਹੀਦ ਕਰਨਲ ਕੁੰਵਰ ਜੈਦੀਪ ਸਿੰਘ ਸਲਾਰੀਆ ਵਰਗੇ ਬਹਾਦਰ ਜਵਾਨ ਭਾਰਤੀ ਫੌਜ ਦਾ ਮਾਣ ਹਨ, ਜਿਨ੍ਹਾਂ ਦੀ ਅਣਮੁੱਲੀ ਸ਼ਹਾਦਤ ਸਾਡੇ ਜਵਾਨਾਂ ਨੂੰ ਦੇਸ਼ ਲਈ ਕੁਰਬਾਨੀ ਦੇਣ ਦੀ ਪ੍ਰੇਰਨਾ ਦਿੰਦੀ ਰਹੇਗੀ।
ਬ੍ਰਿਗੇਡੀਅਰ ਨੇ ਕਿਹਾ ਕਿ ਉਹ ਇਸ ਖੇਤਰ ਦੇ ਦੇਸ਼ ਭਗਤ ਲੋਕਾਂ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਹਨ ਜਿਨ੍ਹਾਂ ਨੇ ਕਰਨਲ ਕੇਜੇ ਸਿੰਘ ਦੀ ਸ਼ਹਾਦਤ ਦੇ 22 ਸਾਲ ਬਾਅਦ ਵੀ ਉਨ੍ਹਾਂ ਦੀ ਕੁਰਬਾਨੀ ਨੂੰ ਆਪਣੇ ਦਿਲਾਂ ਵਿੱਚ ਸਮਾ ਰੱਖਿਆ ਹੈ। ਕਰਨਲ ਤੀਰਥ ਸਿੰਘ ਵੀਰ ਚੱਕਰ, ਕਰਨਲ ਐਨਐਸ ਚੌਹਾਨ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿਕੀ ਨੇ ਵੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਅੰਤ ਵਿੱਚ ਸ਼ਹੀਦ ਦੀ ਪਤਨੀ ਡਾ: ਅਨੁਰਾਧਾ ਰਾਜਪੂਤ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement