For the best experience, open
https://m.punjabitribuneonline.com
on your mobile browser.
Advertisement

ਅੱਡਾ ਸਰ੍ਹਾ ਤੋਂ ਬਹਿਰਾਮ ਸੜਕ ਦੀ ਹਾਲਤ ਖਸਤਾ; ਲੋਕ ਪ੍ਰੇਸ਼ਾਨ

08:51 AM Aug 19, 2024 IST
ਅੱਡਾ ਸਰ੍ਹਾ ਤੋਂ ਬਹਿਰਾਮ ਸੜਕ ਦੀ ਹਾਲਤ ਖਸਤਾ  ਲੋਕ ਪ੍ਰੇਸ਼ਾਨ
ਅੱਡਾ ਸਰ੍ਹਾ ਤੋਂ ਬਹਿਰਾਮ ਜਾਂਦੀ ਖ਼ਸਤਾ ਹਾਲ ਸੜਕ।
Advertisement

ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 18 ਅਗਸਤ
ਇੱਥੋਂ ਨੇੜਲੇ ਅੱਡਾ ਸਰ੍ਹਾ ਤੋਂ ਬਹਿਰਾਮ ਨੂੰ ਜਾਂਦੀ ਸੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਟੁੱਟਾ ਪਿਆ ਹੈ ਜਦ ਕਿ ਇਹ ਸੜਕ ਨੇੜਲੇ ਪਿੰਡਾਂ ਨੂੰ ਸ਼ੂਗਰ ਮਿੱਲ ਭੋਗਪੁਰ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਜੋੜਦੀ ਮੁੱਖ ਸੜਕ ਹੈ। ਇਸ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਉੱਥੋਂ ਵਹੀਕਲ ਤਾਂ ਕੀ, ਰਾਹਗੀਰਾਂ ਦਾ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ। ਹੁਣ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਟੋਇਆਂ ਵਿੱਚ ਥਾਂ ਥਾਂ ’ਤੇ ਪਾਣੀ ਖੜਾ ਹੋਣ ਕਰਕੇ ਨਿਤ ਦਿੱਨ ਹਾਦਸੇ ਵਾਪਰਦੇ ਹਨ ਪਰ ਇਸ ਦੀ ਸਬੰਧਤ ਵਿਭਾਗ ਅਤੇ ਮੌਜੂਦਾ ਸਰਕਾਰ ਕੋਈ ਸਾਰ ਨਹੀਂ ਲੈ ਰਿਹਾ। ਪਿੰਡ ਨੰਗਲ ਫਰੀਦ ਤੋਂ ਗਣੀਪੁਰ ਬੱਧਣ ਸੜਕ 2019 ਵਿੱਚ ਬਣੀ ਸੀ ਅਤੇ ਘਟੀਆ ਮਟੀਰੀਅਲ ਨਾਲ ਬਣੀ ਹੋਣ ਕਰਕੇ ਕਰਕੇ ਤਿੰਨਾਂ ਮਹੀਨਿਆਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਸੀ।
ਇਸੇ ਤਰ੍ਹਾਂ ਮਾਣਕ ਢੇਰੀ ਤੋਂ ਬਹਿਰਾਮ, ਭੋਗਪੁਰ ਜਾਂਦੀ ਸੜਕ ਵੀ ਤਿੰਨਾਂ ਮਹੀਨਿਆਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਤਾਂ ਕੀ ਦੇਣੀਆਂ ਹਨ ਇਨ੍ਹਾਂ ਟੁੱਟੀਆਂ ਸੜਕਾਂ ਦੀ ਮੁਰੰਮਤ ਵੀ ਨਹੀਂ ਕਰਵਾ ਰਹੀ।

Advertisement
Advertisement
Author Image

sukhwinder singh

View all posts

Advertisement
×