ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂਂ

06:15 AM Jul 06, 2024 IST

ਪੀ.ਪੀ. ਵਰਮਾ
ਪੰਚਕੂਲਾ, 5 ਜੁਲਾਈ
ਬਰਸਾਤਾਂ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀਆਂ ਦੀ ਸਪਲਾਈ ਘਟ ਗਈ ਜਿਸ ਕਾਰਨ ਟਰਾਈਸਿਟੀ ਦੇ ਆਸ-ਪਾਸ ਸਬਜ਼ੀ ਦੁਗਣੇ ਭਾਅ ’ਤੇ ਵੇਚੀ ਜਾ ਰਹੀ ਹੈ। ਸਬਜ਼ੀਆਂ ਵੇਚਣ ਵਾਲੇ ਕਿਲੋ ਦੇ ਨਹੀਂ, ਸਗੋਂ ਸਿਰਫ਼ ਅੱਧਾ ਕਿਲੋ ਦੇ ਭਾਅ ਦੱਸ ਰਹੇ ਹਨ ਤਾਂ ਕਿ ਖ਼ਰੀਦਣ ਵਾਲਿਆਂ ਨੂੰ ਸਬਜ਼ੀ ਮਹਿੰਗੀ ਨਾ ਲੱਗੇ। ਆਲੂ, ਜੋ ਕੁਝ ਦਿਨ ਪਹਿਲਾਂ 40 ਰੁਪਏ ਕਿਲੋ ਸੀ, ਅੱਜ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼ 40 ਰੁਪਏ ਤੋਂ 50-55 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਟਮਾਟਰ ਦਾ ਭਾਅ ਵੀ 50 ਤੋਂ ਵਧ ਕੇ 60 ਰੁਪਏ ਪ੍ਰਤੀ ਕਿਲੋ ਪਹੁੰਚ ਗਿਆ ਹੈ। ਇਸੇ ਤਰ੍ਹਾਂ ਘੀਆ 50 ਤੋਂ 70 ਰੁਪਏ, ਅਦਰਕ 190 ਤੋਂ 220 ਰੁਪਏ, ਭਿੰਡੀ 60 ਤੋਂ 80 ਰੁਪਏ ਹੈ, ਗੋਭੀ 80 ਤੋਂ 100 ਰੁਪਏ, ਖੀਰਾ 40 ਤੋਂ 60-70 ਰੁਪਏ, ਤੋਰੀ 50 ਤੋਂ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

Advertisement

Advertisement