‘ਆਲੀਆ ਬਾਸੂੂ ਗਾਇਬ ਹੈ’ ਫ਼ਿਲਮ ਦਾ ਪ੍ਰੀਮੀਅਰ ਹੋਇਆ
07:44 AM Aug 10, 2024 IST
ਨਵੀਂ ਦਿੱਲੀ:
Advertisement
ਰਹੱਸ ਤੇ ਰੁਮਾਂਚ ਨਾਲ ਭਰਪੂਰ ਫ਼ਿਲਮ ‘ਆਲੀਆ ਬਾਸੂ ਗਾਇਬ ਹੈ’ ਦਾ ਲੰਘੀ ਰਾਤ ਪ੍ਰੀਮੀਅਰ ਕਰਵਾਇਆ ਗਿਆ। ਇਸ ਫ਼ਿਲਮ ਦੀ ਦਿਲਚਸਪ ਕਹਾਣੀ ਤੇ ਅਦਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਫ਼ਿਲਮ ਵਿੱਚ ਸਲੀਮ ਦੀਵਾਨ, ਵਿਨੈ ਪਾਠਕ ਅਤੇ ਰਾਇਮਾ ਸੇਨ ਨੇ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਵੱਡੇ ਪਰਦੇ ’ਤੇ ਕੁਝ ਨਵਾਂ ਅਤੇ ਰੁਮਾਂਚਕ ਕਰਨ ਲਈ ਤਿਆਰ ਹੈ। ਫ਼ਿਲਮ ਦੀ ਨਿਰਦੇਸ਼ਕ ਪ੍ਰੀਤੀ ਸਿੰਘ ਹੈ ਜੋ ਰਿਹਾਬ ਪਿੱਕਚਰਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। ‘ਆਲੀਆ ਬਾਸੂ ਗਾਇਬ ਹੈ’ ਦੀ ਦਿਲਚਸਪ ਕਹਾਣੀ ਦਰਸ਼ਕਾਂ ਨੂੰ ਕੁਰਸੀਆਂ ’ਤੇ ਬੈਠੇ ਰਹਿਣ ਲਈ ਮਜਬੂਰ ਕਰੇਗੀ। -ਏਐੱਨਆਈ
Advertisement
Advertisement