ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰੇ ਪੁਲੀਸ: ਸਿਮਰਨਜੀਤ ਸਿੰਘ ਮਾਨ

08:45 AM Aug 28, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 27 ਅਗਸਤ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਪਾਰਟੀ ਆਗੂ ਮਨਜੀਤ ਸਿੰਘ ਧਾਮੀ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ’ਤੇ ਹੁਕਮਰਾਨ ਧਿਰ ਦੇ ਆਗੂ ਵਰਕਰਾਂ ਵੱਲੋਂ ਕਾਤਲਾਨਾ ਹਮਲੇ ਦੇ ਦੋਸ਼ ਲਗਾਉਂਦਿਆਂ ਪੁਲੀਸ ਨੂੰ ਆਪਣਾ ਰੋਲ ਨਿਰਪੱਖਤਾ ਨਾਲ ਨਿਭਾਉਣ ਦੀ ਨਸੀਹਤ ਦਿੱਤੀ। ਵਰਨਣਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪਿੰਡ ਫਤਿਹਗੜ੍ਹ ਪੰਜਗਰਾਈਆਂ ’ਚ ਮਾਨ ਦਲ ਦੇ ਵਰਕਰਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਰਮਿਆਨ ਲੜਾਈ ਹੋਈ ਸੀ ਜਿਸ ਵਿੱਚ ਮਾਨਦਲੀਆਂ ’ਤੇ ਪੁਲੀਸ ਨੇ 307 ਦਾ ਪਰਚਾ ਦਰਜ ਕੀਤਾ ਸੀ ਜਦੋਂਕਿ ਗੰਭੀਰ ਜ਼ਖ਼ਮੀ ਨੌਜਵਾਨ ਹਾਲੇ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹਨ।
ਸ੍ਰੀ ਮਾਨ ਨੇ ਪ੍ਰੈਸ ਕਾਨਫਰੰਸ ਮੌਕੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਨਿਰਪੱਖਤਾ ਨਾਲ ਕੰਮ ਕਰਦਿਆਂ ਹੁਕਮਰਾਨ ਧਿਰ ਦੇ ਵਰਕਰਾਂ ’ਤੇ ਵੀ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਲਈ ਕਿਹਾ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਦੇ ਇਲਾਜ ਸਬੰਧੀ ਐਸਐਮਓ ਨਾਲ ਮੁਲਾਕਾਤ ਕੀਤੀ, ਪੁਲੀਸ ਨੂੰ ਸਬੰਧਤ ਨੌਜਵਾਨਾਂ ਨੂੰ ਸੁਰੱਖਿਆ ਦੇਣ ਲਈ ਆਖਿਆ ਅਤੇ ਪਿੰਡ ਪੰਜਗਰਾਈਆਂ ਪਹੁੰਚ ਕੇ ਸਬੰਧਤ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਸਪਸ਼ਟ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਆਪਣੇ ਸਮਰਥਕ ਪਾਰਟੀ ਵਰਕਰਾਂ ਨਾਲ ਡਟ ਕੇ ਖੜ੍ਹਨਗੇ।
ਐੱਸਐੱਚਓ ਬਲਵੰਤ ਸਿੰਘ ਨੇ ਕਿਹਾ ਕਿ ਇੱਕ ਧਿਰ ਵੱਲੋਂ ਫਾਇਰ ਕਰਨ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਗਿਆ ਹੈ ਤੇ ਦੂਜੀ ਧਿਰ ਹਾਲੇ ਹਸਪਤਾਲ ਦਾਖਲ ਹੈ ਅਤੇ ਮੁੱਢਲੀ ਸਟੇਜ ’ਚ ਦੋਵਾਂ ਧਿਰਾਂ ’ਤੇ ਕੇਸ ਬਣਾਇਆ ਗਿਆ ਹੈ। ਦੂਜੀ ਧਿਰ ਦਾ ਪੂਰਾ ਰਿਕਾਰਡ ਮਿਲਣ ’ਤੇ ਲੋੜ ਅਨੁਸਾਰ ਧਾਰਾ ਦਾ ਵਾਧਾ ਕੀਤਾ ਜਾ ਸਕੇਗਾ।

Advertisement

Advertisement