ਭਵਾਨੀਗੜ੍ਹ: ਅਸਮਾਨੀ ਬਿਜਲੀ ਡਿੱਗਣ ਕਾਰਨ ਪੋਲਟਰੀ ਫਾਰਮ ਢਹਿ-ਢੇਰੀ
02:19 PM Aug 28, 2024 IST
Advertisement
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਅਗਸਤ
ਇੱਥੋਂ ਨੇੜਲੇ ਪਿੰਡ ਸਕਰੌਦੀ ਵਿਖੇ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਨਾਲ ਪੋਲਟਰੀ ਫਾਰਮ ਦੀ ਇਮਾਰਤ ਡਿੱਗ ਗਈ। ਤੇਜ ਪੋਲਟਰੀ ਫਾਰਮ ਸਕਰੌਦੀ ਦੇ ਮਾਲਕ ਹਰਦੀਪ ਸਿੰਘ ਗਰੇਵਾਲ ਅਤੇ ਗੁਰਿੰਦਰ ਸਿੰਘ ਗਿੰਦਾ ਗਰੇਵਾਲ ਨੇ ਕਿਹਾ ਕਿ ਪੋਲਟਰੀ ਫਾਰਮ ਦੇ ਨੌਕਰ ਵੱਲੋਂ ਫੋਨ ਕਰਕੇ ਦੱਸਿਆ ਕਿ ਪੋਲਟਰੀ ਫਾਰਮ ਉਤੇ ਅਸਮਾਨੀ ਬਿਜਲੀ ਡਿੱਗਣ ਨਾਲ ਦੋਵੇਂ ਛੱਤਾਂ ਢਹਿ ਗਈਆਂ। ਉਨ੍ਹਾਂ ਨੇ ਪੋਲਟਰੀ ਫਾਰਮ ਵਿਖੇ ਪਹੁੰਚ ਕੇ ਦੇਖਿਆ ਤਾਂ ਅਸਮਾਨੀ ਬਿਜਲੀ ਨਾਲ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਪੋਲਟਰੀ ਫਾਰਮ ਦੀਆਂ ਦੋਵੇਂ ਛੱਤਾਂ ਡਿੱਗੀਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਪੋਲਟਰੀ ਫਾਰਮ ਵਿੱਚੋਂ ਕੰਪਨੀ 4500 ਮੁਰਗੀਆਂ ਲੈ ਕੇ ਗਏ ਸੀ,ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਣੋਂ ਬਚ ਗਿਆ। ਨੌਕਰ ਦਾ ਕਮਰਾ ਵੱਖਰਾ ਹੋਣ ਕਾਰਨ ਉਹ ਵੀ ਸੁਰੱਖਿਅਤ ਰਹਿ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਕੁਦਰਤੀ ਆਫ਼ਤ ਕਾਰਨ ਪੋਲਟਰੀ ਫਾਰਮ ਦੀ ਬਿਲਡਿੰਗ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ।
Advertisement
Advertisement