ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ

08:01 AM Mar 28, 2024 IST
ਬਠਿੰਡਾ ਵਿਚ ਇੱਕ ਘਰ ’ਚ ਤਲਾਸ਼ੀ ਲੈਂਦੇ ਹੋਏ ਪੁਲੀਸ ਕਰਮਚਾਰੀ। -ਫੋਟੋ: ਪੰਜਾਬੀ ਟਿ੍ਰਬਿਊਨ

ਸ਼ਗਨ ਕਟਾਰੀਆ
ਬਠਿੰਡਾ, 27 ਮਾਰਚ
ਬਠਿੰਡਾ ਸ਼ਹਿਰ ਦੇ ਥਾਣਾ ਕੈਨਾਲ ਕਾਲੋਨੀ ਅਤੇ ਥਾਣਾ ਸਦਰ ਦੇ ਖੇਤਰਾਂ ’ਚ ਐੱਸਪੀ (ਐੱਚ) ਗੁਰਮੀਤ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀਆਂ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਕੀਤੀ ਗਈ। ਮੁਹਿੰਮ ਦੀ ਅਗਵਾਈ ਕਰ ਰਹੇ ਐਸਪੀ (ਡੀ) ਅਜੈ ਗਾਂਧੀ ਨੇ ਦੱਸਿਆ ਕਿ ਸਬ ਡਿਵੀਜ਼ਨ ਸਿਟੀ-1 ਅਤੇ ਬਠਿੰਡਾ (ਦਿਹਾਤੀ) ਦੇ ਖੇਤਰਾਂ ਦੀ ਵੰਡ ਕਰਕੇ ਚਲਾਈ ਗਈ। ਇਸ ਮੁਹਿੰਮ ਵਿੱਚ ਇੱਕ ਐੱਸਪੀ, 3 ਡੀਐੱਸਪੀ’ਜ਼, ਸੀਆਈਏ ਸਟਾਫ 1 ਅਤੇ 2, ਥਾਣਿਆਂ ਦੇ ਐੱਸਐੱਚਓ’ਜ਼ ਅਤੇ 100 ਪੁਲੀਸ ਮੁਲਾਜ਼ਮ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਅਚਨਚੇਤੀ ਇਹ ਮੁਹਿੰਮ ਅੱਜ ਤੜਕਸਾਰ ਚਲਾਈ ਗਈ। ਮੁਹਿੰਮ ਤੋਂ ਪਹਿਲਾਂ ਉਨ੍ਹਾਂ ਖੇਤਰਾਂ ਨੂੰ ਜਾਣ ਵਾਲੇ ਸਮੁੱਚੇ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਰਚ ਅਪਰੇਸ਼ਨ ਦੌਰਾਨ ਸਬ ਡਿਵੀਜ਼ਨ ਸਿਟੀ-1 ਦੇ ਏਰੀਏ ਵਿੱਚੋਂ 3 ਸ਼ੱਕੀ ਪੁਰਸ਼ਾਂ ਅਤੇ ਇੱਕ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਇੱਕ ਕਾਰ, ਇੱਕ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰੀ ਨੂੰ ਕਬਜ਼ੇ ਵਿੱਚ ਲਿਆ ਗਿਆ। ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਦੇ ਏਰੀਏ ਵਿੱਚੋਂ 7 ਸ਼ੱਕੀ ਪੁਰਸ਼ਾਂ ਅਤੇ 2 ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ। 5 ਗਰਾਮ ਹੈਰੋਇਨ, ਇਕ ਮੋਬਾਈਲ ਫ਼ੋਨ, 4180 ਸ਼ੱਕੀ ਰੁਪਏ ਅਤੇ 100 ਲੀਟਰ ਲਾਹਣ ਬਰਾਮਦ ਕੀਤੀ ਗਈ। 2 ਸ਼ੱਕੀ ਕਾਰਾਂ ਤੇ 2 ਮੋਟਰਸਾਈਕਲ ਕਬਜ਼ੇ ਵਿਚ ਲਏ ਗਏ।

Advertisement

Advertisement
Advertisement