For the best experience, open
https://m.punjabitribuneonline.com
on your mobile browser.
Advertisement

ਹਰਸਿਮਰਤ ਦੀ ਆਮਦ ਤੋਂ ਪਹਿਲਾਂ ਯੂਥ ਅਕਾਲੀ ਵਰਕਰ ਧੱਕਾਮੁੱਕੀ

06:33 AM Apr 29, 2024 IST
ਹਰਸਿਮਰਤ ਦੀ ਆਮਦ ਤੋਂ ਪਹਿਲਾਂ ਯੂਥ ਅਕਾਲੀ ਵਰਕਰ ਧੱਕਾਮੁੱਕੀ
ਬਠਿੰਡਾ ਵਿੱਚ ਯੂਥ ਅਕਾਲੀ ਦਲ ਦੀ ਰੈਲੀ ਦੌਰਾਨ ਇਕ ਦੂਜੇ ਵੱਲ ਕੁਰਸੀਆਂ ਸੁੱਟਦੇ ਹੋਏ ਵਰਕਰ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ
ਬਠਿੰਡਾ, 28 ਅਪਰੈਲ
ਇੱਥੋਂ ਦੇ ਇੱਕ ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਯੂਥ ਰੈਲੀ ਮੌਕੇ ਵਰਕਰ ਕਿਸੇ ਗੱਲ ਨੂੰ ਲੈ ਕੇ ਧੱਕਾਮੁੱਕੀ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਵੱਲ ਕੁਰਸੀਆਂ ਵਗਾਹ-ਵਗਾਹ ਮਾਰੀਆਂ। ਇਹ ਸਾਰਾ ਮਾਮਲਾ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਵਾਪਰਿਆ ਪਰ ਮਾਮਲੇ ਬਾਰੇ ਸੀਨੀਅਰ ਲੀਡਰਾਂ ਨੇ ਚੁੱਪ ਧਾਰ ਲਈ। ਗੌਰਤਲਬ ਹੈ ਕਿ ਯੂਥ ਅਕਾਲੀ ਦਲ ਵੱਲੋਂ ਇੱਕ ਨਿੱਜੀ ਪੈਲੇਸ ਵਿੱਚ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੋਈ ਦੇ ਸਾਬਕਾ ਪ੍ਰਧਾਨ ਰੌਬਿਨ ਬਰਾੜ ਭਾਗਸਰ, ਬਠਿੰਡਾ ਦਿਹਾਤੀ ਦੇ ਪ੍ਰਧਾਨ ਕਮਲਦੀਪ ਸਿੰਘ, ਬਠਿੰਡਾ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਮੌਜੂਦ ਸਨ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਹਸ਼ਰਤ ਮਿੱਡੂ ਖੇੜਾ ਵੱਲੋਂ ਵੱਡੀ ਗਿਣਤੀ ਵਿੱਚ ਯੂਥ ਵਰਕਰ ਸੱਦੇ ਹੋਏ ਸਨ। ਪਤਾ ਲੱਗਿਆ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਗਰੁੱਪਾਂ ਵਿੱਚ ਲੜਾਈ ਹੋ ਗਈ। ਇੱਕ ਗਰੁੱਪ ਸ਼ਹਿਰ ਦੀ ਇੱਕ ਬਸਤੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਪੁਲੀਸ ਨੇ ਇੱਕ ਗਰੁੱਪ ਨੂੰ ਖ਼ਦੇੜ ਦਿੱਤਾ। ਯੂਥ ਰੈਲੀ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਤੇ ਇਹ ਲੜਾਈ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੋਈ।
ਹਰਸਿਮਰਤ ਕੌਰ ਬਾਦਲ ਨੇ ਯੂਥ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੀ ਖ਼ੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।

Advertisement

ਹਰਸਿਮਰਤ ਨੇ ਬਠਿੰਡਾ ਹਲਕੇ ਦੀਆਂ ਪ੍ਰਾਪਤੀਆਂ ਗਿਣਾਈਆਂ

ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਵਲੋਂ ਬਠਿੰਡਾ ਹਲਕੇ ਵਿਚ ਕੀਤੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪੰਦਰਾਂ ਸਾਲ ਪਹਿਲਾਂ ਬਠਿੰਡਾ ਵਿਚ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜ਼ਿਕਰਯੋਗ ਕੰਮ ਕਰਵਾਏ। ਉਨ੍ਹਾਂ ਨੇ ਕਈ ਵੱਡੇ ਪ੍ਰਾਜੈਕਟ ਬਠਿੰਡਾ ਲਿਆਂਦੇ ਜਿਨ੍ਹਾਂ ਵਿਚ ਏਮਸ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਦਿੱਲੀ ਤਕ ਕੋਈ ਸਿੱਧੀ ਰੇਲ ਗੱਡੀ ਨਹੀਂ ਸੀ ਪਰ ਸ਼ਤਾਬਦੀ ਸ਼ੁਰੂ ਹੋਣ ਨਾਲ ਬਠਿੰਡਾ ਵਾਸੀਆਂ ਨੂੰ ਰਾਹਤ ਮਿਲੀ ਹੈ। ਅਕਾਲੀ ਦਲ ਨੇ ਹੀ ਬਠਿੰਡਾ ਹਵਾਈ ਅੱਡਾ ਸਥਾਪਤ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਬਠਿੰਡਾ ਮਾਲਵਾ ਖੇਤਰ ਦਾ ਮੁੱਖ ਸ਼ਹਿਰ ਹੋਵੇਗਾ।

Advertisement
Author Image

Advertisement
Advertisement
×