For the best experience, open
https://m.punjabitribuneonline.com
on your mobile browser.
Advertisement

ਹੰਗਾਮਾ ਕਰ ਰਹੇ ਥਾਰ ਸਵਾਰਾਂ ਨੂੰ ਲੱਭ ਕੇ ਪੁਲੀਸ ਨੇ ਕੀਤਾ ਚਲਾਨ

06:47 AM Nov 19, 2024 IST
ਹੰਗਾਮਾ ਕਰ ਰਹੇ ਥਾਰ ਸਵਾਰਾਂ ਨੂੰ ਲੱਭ ਕੇ ਪੁਲੀਸ ਨੇ ਕੀਤਾ ਚਲਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਨਵੰਬਰ
ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੇ ਨੌਜਵਾਨਾਂ ਦੀ ਇੱਕ ਚੱਲਦੀ ਮਹਿੰਦਰਾ ਥਾਰ ਦੇ ਉੱਪਰ ਬੈਠ ਕੇ ਹੰਗਾਮਾ ਕਰਨ ਦੀ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਸ਼ਹਿਰ ਦੇ ਸਾਊਥ ਸਿਟੀ ਇਲਾਕੇ ਦੀ ਹੈ ਜੋ ਇਹ ਹੌਲੀ ਹੌਲੀ ਪੁਲੀਸ ਕੋਲ ਪਹੁੰਚ ਗਈ ਅਤੇ ਲੁਧਿਆਣਾ ਪੁਲੀਸ ਨੇ ਕਾਰਵਾਈ ਕਰਦੇ ਹੋਏ ਥਾਰ ਮਾਲਕ ਦੇ ਘਰ ਦਾ ਪਤਾ ਲਗਾਇਆ ਅਤੇ ਘਰ ਜਾ ਕੇ ਚਲਾਨ ਸੌਂਪਿਆ ਅਤੇ ਚੇਤਾਵਨੀ ਵੀ ਦਿੱਤੀ ਕਿ ਭਵਿੱਖ ਵਿੱਚ ਕੋਈ ਹੰਗਾਮਾ ਨਾ ਕੀਤਾ ਜਾਵੇ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਕੁਝ ਦਿਨ ਪਹਿਲਾਂ ਥਾਰ ਦੇ ਉੱਪਰ ਬੈਠੇ ਕੁਝ ਨੌਜਵਾਨਾਂ ਦੀ ਸ਼ਹਿਰ ਦੀਆਂ ਸੜਕਾਂ ’ਤੇ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟਰੈਫਿਕ ਪੁਲੀਸ ਦੇ ਜ਼ੋਨ ਇੰਚਾਰਜ ਸਬ-ਇੰਸਪੈਕਟਰ ਰੁਪਿੰਦਰ ਸਿੰਘ ਨੇ ਇਸ ਦੇ ਨੰਬਰ ਦੇ ਆਧਾਰ ’ਤੇ ਥਾਰ ਦੇ ਮਾਲਕ ਦਾ ਪਤਾ ਲਿਆ ਅਤੇ ਨੌਜਵਾਨਾਂ ’ਤੇ ਬਿਨਾਂ ਸੀਟ ਬੈਲਟ ਦੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਅਤੇ ਚਲਾਨ ਜਾਰੀ ਕੀਤਾ ਗਿਆ ਹੈ। ਨੌਜਵਾਨ ਹੈਬੋਵਾਲ ਨੇੜੇ ਦੁਰਗਾਪੁਰੀ ਦਾ ਰਹਿਣ ਵਾਲਾ ਹੈ। ਇਸ ਚਲਾਨ ’ਤੇ ਆਰਟੀਏ ਜੁਰਮ ਦੇ ਅਨੁਸਾਰ ਜੁਰਮਾਨਾ ਵਸੂਲਿਆ ਜਾਏਗਾ। ਦੱਸ ਦਈਏ ਕਿ ਸ਼ਹਿਰ ’ਚ ਹੰਗਾਮਾ ਅਤੇ ਕਾਰ ਰੇਸ ਦੀ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ। ਕਰੀਬ 3 ਮਹੀਨੇ ਪਹਿਲਾਂ ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਤੋਂ ਕੁਝ ਨੌਜਵਾਨਾਂ ਦੀਆਂ ਕਾਰਾਂ ਦੀ ਰੇਸਿੰਗ ਦੀ ਵੀਡੀਓ ਵੀ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਹਰਗੋਬਿੰਦ ਨੀਲਾ ਝੰਡਾ ਰੋਡ ਤੋਂ ਇੱਕ ਨੌਜਵਾਨ ਵੱਲੋਂ ਥਾਰ ਦੀ ਕਾਰ ’ਤੇ ਲਾਈਟਾਂ ਲਗਾ ਕੇ ਹੂਟਰ ਵਜਾਉਣ ਦੀ ਕਾਰਵਾਈ ਵੀ ਕੀਤੀ ਗਈ। ਟਰੈਫਿਕ ਪੁਲੀਸ ਨੇ ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ਸੈੱਲ ਟੀਮ ਬਣਾਈ ਹੈ, ਜੋ ਲਗਾਤਾਰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨਜ਼ਰ ਰੱਖਦੀ ਹੈ।
ਕੈਪਸ਼ਨ:

Advertisement

Advertisement
Advertisement
Author Image

sukhwinder singh

View all posts

Advertisement