ਕਵਿਤਾ
08:46 AM Feb 17, 2024 IST
Advertisement
ਡਾ. ਪੰਨਾ ਲਾਲ ਮੁਸਤਫ਼ਾਬਾਦੀ
Advertisement
ਰੋਜ਼ ਗਾਰਡਨ
ਕਿੱਡਾ ਸੋਹਣਾ ਸੀਨ ਪਿਆਰਾ
ਚੰਡੀਗੜ੍ਹ ਦਾ ਅਜ਼ਬ ਨਜ਼ਾਰਾ।
Advertisement
ਰੋਜ਼ ਗਾਰਡਨ ਵਾਲਾ ਮੇਲਾ
ਸਭ ਸੱਜਣਾਂ ਲਈ ਹੈ ਅਲਬੇਲਾ।
ਫੁੱਲ ਗੁਲਾਬ ਦੇ ਹੈਂਣ ਮਹਿਕਦੇ
ਬੱਚਿਆਂ ਵਾਂਗੂੰ ਰਹਿਣ ਟਹਿਕਦੇ।
ਫੁੱਲ ਤੇ ਬੱਚੇ ਹਰ ਮਨਮੋਹਣੇ
ਇਸ ਮੇਲੇ ਵਿੱਚ ਲੱਗਦੇ ਸੋਹਣੇ।
ਬੱਚਿਆਂ ਨੂੰ ਵੀ ਦੇਂਦਾ ਮਾਣ
ਅਸਲੀ ਸੱਚ ਦੀ ਕਰੇ ਪਛਾਣ।
ਰਾਗ ਮਲ੍ਹਾਰ ਬਸੰਤ ਅਲਾਪੇ
ਖ਼ੁਸ਼ੀਆਂ ਦੇ ਨਾਲ ਝੂਮਣ ਮਾਪੇ।
ਮੌਸਮ ਨੇ ਹੈ ਰੰਗ ਵਟਾਇਆ
ਹਰ ਪਾਸੇ ਹੀ ਚਾਅ ਹੈ ਛਾਇਆ।
ਕੋਟੀਆਂ ਕੋਟ ਸਵੈਟਰ ਲਹਿ ਗਏ
ਨਾਂਮਾਤਰ ਗਲ਼ ਕੱਪੜੇ ਰਹਿ ਗਏ।
ਕਾਲਜੀ ਮੁੰਡੇ ਕੁੜੀਆਂ ਆਉਂਦੇ
ਪਿਆਰ ਬਹਾਨੇ ਮਨ ਪਰਚਾਉਂਦੇ।
ਇਸ ਮੇਲੇ ਨੂੰ ਕਰਨ ਪਸੰਦ
ਜ਼ਿੰਦਗੀ ਦਾ ਉਹ ਲੈਣ ਅਨੰਦ।
ਆਓ ਸਭ ਦੀ ਮੰਗੀਏ ਸੁੱਖ
ਮੌਲਾ ਕਿਸੇ ਨੂੰ ਦੇਈਂ ਨਾ ਦੁੱਖ।
ਚੰਡੀਗੜ੍ਹ ਵੀ ਸੁੱਖ ਵਰਤੀਆਂ
ਘਰ ਘਰ ਮੇਲੀਂ ਮੇਲ਼ ਮਿਲਾਈਂ।
ਰੋਜ਼ ਗਾਰਡਨ ਰਹੇ ਆਬਾਦ
ਬਣ ਕੇ ‘ਪੰਨੇ’ ਮਿੱਠੀ ਯਾਦ।
ਸੰਪਰਕ: 94645-63165
Advertisement