ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟਕ ‘ਮਿੱਟੀ ਨਾ ਹੋਏ ਮਤਰੇਈ’ ਨੇ ਦਰਸ਼ਕ ਕੀਲੇ

07:38 AM Nov 03, 2023 IST
‘ਮੇਲਾ ਗਦਰੀ ਬਾਬਿਆਂ ਦਾ’ ਦੌਰਾਨ ਨਾਟਕ ਖੇਡਦੇ ਹੋਏ ਕਲਾਕਾਰ।-ਫੋਟੋ: ਸਰਬਜੀਤ ਸਿੰਘ

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਫ਼ਲਸਤੀਨ ਦੇ ਲੋਕਾਂ ਸਿਰ ਮੜ੍ਹੀ ਜੰਗ ਤੁਰੰਤ ਰੋਕਣ ਦੀ ਮੰਗ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਨਵੰਬਰ
ਗ਼ਦਰੀ ਬਾਬਿਆਂ ਦੇ ਮੇਲੇ ਦੇ ਆਖਰੀ ਦਿਨ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਇਹ ਦਰਸਾ ਦਿੱਤਾ ਕਿ ਲੋਕਾਂ ਨਾਲ ਜੁੜਿਆ ਰੰਗਮੰਚ ਅਨੇਕਾਂ ਚੁਣੌਤੀਆਂ ਨੂੰ ਫ਼ਤਹਿ ਕਰਦਾ ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਹੋਰ ਮਜ਼ਬੂਤ ਕਰਨ ਵੱਲ ਸਫ਼ਲ ਪੁਲਾਂਘਾਂ ਪੁੱਟੇਗਾ।
ਲੰਘੀ ਰਾਤ ਸਭ ਤੋਂ ਪਹਿਲਾਂ ਨ੍ਰਤਿ ਨਾਟ, ਇਪਟਾ ਛੱਤੀਸਗੜ੍ਹ ਤੋਂ ਆਈ ਟੀਮ ਨਾਚਾ ਥੀਏਟਰ ਰਾਏਪੁਰ ਨੇ ਨਿਸਾਰ ਅਲੀ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤਾ। ਉਨ੍ਹਾਂ ਕਾਰਪੋਰੇਟ ਜਗਤ ਅਤੇ ਫ਼ਿਰਕੂ ਦਹਿਸ਼ਤਗਰਦੀ ’ਤੇ ਕਰਾਰੀ ਚੋਟ ਕੀਤੀ। ਮਰਾਠੀ ਨਾਟਕਕਾਰ ਸੀਟੀ ਖਨੋਲਕਰ ਦੀ ਮੂਲ ਰਚਨਾ ਅਤੇ ਸ਼ਬਦੀਸ਼ ਵੱਲੋਂ ਪੰਜਾਬੀ ਰੂਪਾਂਤਰਣ ਨਾਟਕ ‘ਵਕਤ ਤੈਨੂੰ ਸਲਾਮ ਹੈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਵਿੱਚ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਨੇ ਦਰਸਾਇਆ ਕਿ ਇਨਕਲਾਬੀ ਕਲਾ ਕ੍ਰਤਿਾਂ ਦਾ ਮਾਰਗ ਪ੍ਰੇਮ ਦੀਆਂ ਗਲੀਆਂ ਵਿੱਚੋਂ ਹੋ ਕੇ ਜਾਂਦਾ ਹੈ। ਪ੍ਰਸਿੱਧ ਨਾਟਕਕਾਰ ਬਰੈਖ਼ਤ ਦੇ ਨਾਟਕ ‘ਦਾ ਕਾਕੇਸੀਅਨ ਚਾਕ ਸਰਕਲ’ ਦਾ ਅਮਤਿੋਜ਼ ਵੱਲੋਂ ਪੰਜਾਬੀ ਰੂਪਾਂਤਰਣ ਕੀਤਾ ਰੂਪ ‘ਮਿੱਟੀ ਨਾ ਹੋਏ ਮਤਰੇਈ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਰੰਗਮੰਚ ਅੰਮ੍ਰਤਿਸਰ ਨੇ ਪੇਸ਼ ਕੀਤਾ। ਨਾਟਕ ਨੇ ਰਾਜਿਆਂ, ਮਹਾਰਾਜਿਆਂ ਦੀ ਮਾਨਸਿਕਤਾ, ਇਸ ਨਿਜ਼ਾਮ ਅੰਦਰ ਔਰਤ, ਬਾਲਾਂ ਦੀ ਸਥਤਿੀ ਦੀ ਤਸਵੀਰ ਅਤੇ ਮਮਤਾ ਦੀ ਤਸਵੀਰ ਪੇਸ਼ ਕਰਦਿਆਂ ਦਰਸਾਇਆ ਕਿ ਰਿਸ਼ਤੇ ਸ਼ਾਹਾਂ ਦੀਆਂ ਥੈਲੀਆਂ ਨਾਲ ਨਹੀਂ ਖਰੀਦੇ ਜਾ ਸਕਦੇ। ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖਿਆ, ਨਿਰਦੇਸ਼ਤ ਕੀਤਾ ਨਾਟਕ, ‘ਸੰਦੂਕੜੀ ਖੋਲ੍ਹ ਨਰੈਣਿਆਂ’ ਨੇ ਸਾਡੇ ਸਮਾਜ ਅੰਦਰ ਬਹੁ-ਭਾਂਤੀ ਮਸਲਿਆਂ ਦੀ ਸੰਵੇਦਨਾ ਭਰੀ ਚੀਰ-ਫਾੜ ਕਰਦਿਆਂ ਦਰਸ਼ਕਾਂ ਨੂੰ ਐਨਾ ਹਲੂਣਿਆ ਕਿ ਲੋਕ ਆਪ ਮੁਹਾਰੇ ਖੜ੍ਹੇ ਹੋ ਕੇ ਨਾਅਰੇ ਲਾਉਣ ਲੱਗੇ। ਵਿੱਕੀ ਮਹੇਸ਼ਰੀ ਅਤੇ ਅਵਤਾਰ ਚੜਿੱਕ ਦੀ ਨਿਰਦੇਸ਼ਨਾ ’ਚ ਇਪਟਾ ਮੋਗਾ ਦੀ ਟੀਮ ਨੇ ਪਿਯੂਸ਼ ਮਿਸ਼ਰਾ ਦਾ ਨਾਟਕ, ‘ਗਗਨ ਦਮਾਮਾ ਵਾਜਿਓ’ ਖੇਡਦਿਆਂ ਆਜ਼ਾਦੀ ਸੰਗਰਾਮ ਦੇ ਭੁੱਲੇ ਵਿਸਰੇ ਸਫ਼ਿਆਂ ’ਤੇ ਝਾਤ ਪੁਆਈ।
ਇਸ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਵੀ ਸੰਬੋਧਨ ਕੀਤਾ। ਪੰਡਾਲ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰੱਖੇ ਮਤਿਆਂ ਨੂੰ ਹੱਥ ਖੜ੍ਹੇ ਕਰਕੇ ਪਾਸ ਕਰਦੇ ਹੋਏ ਮੰਗ ਕੀਤੀ ਕਿ ਫ਼ਲਸਤੀਨ ਦੇ ਲੋਕਾਂ ਸਿਰ ਮੜ੍ਹੀ ਨਿਹੱਕੀ ਜੰਗ ਤੁਰੰਤ ਰੋਕੀ ਜਾਏ। ਗ੍ਰਿਫ਼ਤਾਰ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕੀਤਾ।

Advertisement

Advertisement