ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਲਾਸਟਿਕ ਦੀ ਫੈਕਟਰੀ ਨੂੰ ਅੱਗ ਲੱਗੀ

08:02 AM Jun 22, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਲਾਡੋਵਾਲ ਦੇ ਪਿੰਡ ਫਤਹਿਗੜ੍ਹ ਗੁੱਜਰਾਂ ’ਚ ਵੀਰਵਾਰ ਰਾਤ ਨੂੰ ਇੱਕ ਪਲਾਸਟਿਕ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਕਿ ਕਈ ਕਿਲੋਮੀਟਰ ਤੱਕ ਅੱਗ ਦਾ ਧੂੰਆਂ ਦਿਖਾਈ ਦੇਣ ਲੱਗਿਆ। ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ। ਅੱਗ ਬੁਝਾਊ ਅਮਲੇ ਦੀਆਂ 2 ਗੱਡੀਆਂ ਮੌਕੇ ’ਤੇ ਪੁੱਜੀਆਂ, ਜਿਨ੍ਹਾਂ ਨੇ ਕਰੀਬ 2 ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਜਿਸ ਸਮੇਂ ਫੈਕਟਰੀ ’ਚ ਅੱਗ ਲੱਗੀ ਸੀ, ਕਾਰੀਗਰ ਗਰਾਊਂਡ ਫਲੌਰ ’ਤੇ ਕੰਮ ਕਰ ਰਹੇ ਸਨ, ਜੋ ਸਮਾਂ ਰਹਿੰਦੀ ਫੈਕਟਰੀ ’ਚੋਂ ਬਾਹਰ ਨਿਕਲ ਗਏ। ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਸੁਖਪ੍ਰੀਤ ਨੇ ਦੱਸਿਆ ਕਿ ਉਹ ਕਰੀਬ 8 ਵਜੇ ਫੈਕਟਰੀ ਬੰਦ ਕਰ ਕੇ ਚਲਾ ਗਿਆ ਸੀ। ਰਾਤ ਕਰੀਬ 9 ਵਜੇ ਤੋਂ ਬਾਅਦ ਉਸ ਨੂੰ ਮਜ਼ਦੂਰ ਵਿਨੋਦ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਫੈਕਟਰੀ ’ਚ ਅੱਗ ਲੱਗ ਗਈ ਹੈ। ਜਦੋਂ ਉਹ ਫੈਕਟਰੀ ’ਚ ਪੁੱਜੇ ਤਾਂ ਲੱਖਾਂ ਦਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਸੀ। ਅੱਗ ਏਨੀ ਜ਼ਿਆਦਾ ਫੈਲ ਗਈ ਕਿ ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਵੀ ਖਾਲੀ ਕਰਵਾਇਆ ਗਿਆ। ਅੱਗ ਬੁਝਾਊ ਅਮਲੇ ਦੀਆਂ ਕਰੀਬ 10 ਗੱਡੀਆਂ ਅੱਗ ਬੁਝਾਉਣ ’ਚ ਲੱਗੀਆਂ ਰਹੀਆਂ।

Advertisement

Advertisement
Advertisement