For the best experience, open
https://m.punjabitribuneonline.com
on your mobile browser.
Advertisement

ਪਰਾਲੀ ਸਾੜਨ ਦੀ ਫੋਟੋ ਖਿੱਚਣ ’ਤੇ ਪੱਤਰਕਾਰ ਤੋਂ ਫੋਨ ਤੇ ਕੈਮਰਾ ਖੋਹਿਆ

10:57 AM Oct 27, 2024 IST
ਪਰਾਲੀ ਸਾੜਨ ਦੀ ਫੋਟੋ ਖਿੱਚਣ ’ਤੇ ਪੱਤਰਕਾਰ ਤੋਂ ਫੋਨ ਤੇ ਕੈਮਰਾ ਖੋਹਿਆ
ਐੱਸਐੱਸਪੀ ਨੂੰ ਸ਼ਿਕਾਇਤ ਸੌਂਪਣ ਮਗਰੋਂ ਪੱਤਰਕਾਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਕਤੂਬਰ
ਪਟਿਆਲਾ ਦੇ ਪੱਤਰਕਾਰ ਭਾਈਚਾਰੇ ਨੇ ਨੇੜਲੇ ਪਿੰਡ ਬੀਬੀਪੁਰ ਵਿੱਚ ਇਥੋਂ ਦੇ ਸੀਨੀਅਰ ਫੋਟੋ ਜਰਨਲਿਸਟ ਅਜੈ ਸ਼ਰਮਾ ਨਾਲ ਬੀਤੀ ਰਾਤ ਬਦਸਲੂਕੀ ਕਰਨ ਵਾਲੇ ਕੁਝ ਕਿਸਾਨ ਆਗੂਆਂ ਦੇ ਖਿਲਾਫ਼ ਐੱਸਐੱਸਪੀ ਡਾ. ਨਾਨਕ ਸਿੰਘ ਨੂੰ ਸ਼ਿਕਾਇਤ ਦਿਤੀ ਹੈ। ਜਿਸ ’ਤੇ ਪੁਲੀਸ ਮੁਖੀ ਵੱਲੋਂ ਤੁਰੰਤ ਹੀ ਹੇਠਲੇ ਸਬੰਧਤ ਅਧਿਕਾਰੀ ਨੂੰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਬੀਤੀ ਰਾਤ ਇਹ ਘਟਨਾ ਉਦੋਂ ਵਾਪਰੀ, ਜਦੋਂ ਅਜੈ ਸ਼ਰਮਾ ਨੇ ਬੀਬੀਪੁਰ ਨੇੜਲੇ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਦੀਆਂ ਫੋਟੋਆਂ ਖਿੱਚੀਆਂ। ਇਸ ਦੌਰਾਨ ਹੀ ਕੁਝ ਵਿਅਕਤੀ ਉਸ ਦਾ ਪਿੱਛਾ ਕਰਨ ਲੱਗੇ ਤੇ ਉਸ ਨੂੰ ਘੇਰ ਲਿਆ।
ਅਜੈ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਵਿਅਕਤੀਆਂ ਨੇ ਆਪਣੇ ਆਪ ਨੂੰ ਕਿਸਾਨ ਆਗੂ ਦੱਸਦਿਆਂ ਉਸ ਤੋਂ ਕੈਮਰਾ ਤੇ ਮੋਬਾਈਲ ਫੋਨ ਖੋਹ ਲਿਆ। ਇਸ ਦੌਰਾਨ ਹੀ ਉਸ ਨੂੰ ਬੰਧਕ ਬਣਾਉਣ ਦੀ ਕੋਸ਼ਿਸ ਵੀ ਕੀਤੀ। ਫੇਰ ਕੁਝ ਸਾਥੀ ਪੱਤਰਕਾਰਾਂ ਅਤੇ ਅਧਿਕਾਰੀਆਂ ਦੇ ਦਖਲ ਮਗਰੋਂ ਕੈਮਰਾ ਤੇ ਮੋਬਾਈਲ ਫੋਨ ਵਾਪਸ ਕਰ ਦਿਤੇ ਗਏ। ਪੱੱਤਰਕਾਰਾਂ ਦੇ ਵਫਦ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ ਮੌਕੇ ਡੀ ਪੀਆਰਓ ਭੁਪੇਸ਼ ਚੱਠਾ ਵੀ ਮੌਜੂਦ ਰਹੇ। ਜਦਕਿ ਇਸ ਮੌਕੇ ਪੀੜਤ ਅਜੈ ਸ਼ਰਮਾ ਸਮੇਤ ਨਵਦੀਪ ਢੀਂਗਰਾ, ਸਰਬਜੀਤ ਸਿੰਘ ਭੰਗੂ, ਗੁਰਪ੍ਰੀਤ ਚੱਠਾ, ਬਲਜਿੰਦਰ ਸ਼ਰਮਾ, ਪਰਮੀਤ ਸਿੰਘ, ਗੁਰਵਿੰਦਰ ਔਲਖ, ਪ੍ਰੇਮ ਵਰਮਾ, ਪਰਮਜੀਤ ਲਾਲੀ, ਅਜੈ ਸ਼ਰਮਾ, ਸੁੰਦਰ ਸ਼ਰਮਾ, ਅਨੂ ਅਲਬਰਟ, ਦੀਪਕ ਮੋਦਗਿੱਲ, ਗੌਰਵ ਸੂਦ, ਸੰਜੇ ਵਰਮਾ, ਮੁਨੀਸ਼ ਕੌਸ਼ਲ, ਸੈਂਡੀ ਵਾਲੀਆ, ਬਲਜੀਤ ਸਰਨਾ, ਪਰਮਜੀਤ ਸੋਢੀ, ਕੰਵਲਜੀਤ ਕੰਬੋਜ, ਸੁਰੇਸ਼ ਕਾਮਰਾ, ਆਸ਼ੂਤੋਸ਼, ਜਸਪ੍ਰੀਤ ਸਿੰਘ, ਇੰਦਰਜੀਤ ਵਿਰਦੀ, ਜਤਿੰਦਰ ਗਰੋਵਰ, ਕੁਲਵਿੰਦਰ ਘੁੰਮਣ ਆਦਿ ਪੱਤਰਕਾਰ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement