For the best experience, open
https://m.punjabitribuneonline.com
on your mobile browser.
Advertisement

ਵਿਅਕਤੀ ਦੀ ਕੁੱਟਮਾਰ ਕਰ ਕੇ ਨਗਦੀ ਤੇ ਮੋਬਾਈਲ ਲੁੱਟੇ

08:51 AM Jul 23, 2024 IST
ਵਿਅਕਤੀ ਦੀ ਕੁੱਟਮਾਰ ਕਰ ਕੇ ਨਗਦੀ ਤੇ ਮੋਬਾਈਲ ਲੁੱਟੇ
Advertisement

ਪੱਤਰ ਪ੍ਰੇਰਕ
ਰਤੀਆ, 22 ਜੁਲਾਈ
ਸ਼ਹਿਰ ਦੀ ਮੰਡੀ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਕੋਲ 2 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਆਈਸਕਰੀਮ ਗੱਡੀ ਦੇ ਮਾਲਕ ਨਾਲ ਕਥਿਤ ਕੁੱਟਮਾਰ ਕਰਦੇ ਹੋਏ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ। ਨੌਜਵਾਨਾਂ ਵੱਲੋਂ ਕੀਤੀ ਗਈ ਲੁੱਟ-ਖੋਹ ਦੀ ਪੂਰੀ ਘਟਨਾ ਗੱਡੀ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮਾਮਲੇ ਸਬੰਧੀ ਆਈਸਕਰੀਮ ਵਿਕਰੇਤਾ ਅਨਿਲ ਪੁੱਤਰ ਦੇਵ ਨਰਾਇਣ ਨੇ ਸ਼ਹਿਰੀ ਥਾਣਾ ਵਿੱਚ ਸ਼ਿਕਾਇਤ ਦੇ ਕੇ ਸਬੰਧਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਨਿਲ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਨਾਜ ਮੰਡੀ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਕੋਲ ਹੱਥਾਂ ਵਿੱਚ ਲੋਹੇ ਦੇ ਤੇਜ਼ਧਾਰ ਹਥਿਆਰ ਲੈ ਕੇ ਆਏ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਦੀ ਕੁੱਟਮਾਰ ਕਰ ਕ ਗੱਡੀ ਦੇ ਗੱਲੇ ’ਚੋਂ ਅੱਠ ਹਜ਼ਾਰ ਰੁਪਏ ਦੀ ਨਗਦੀ ਅਤੇ ਫੋਨ ਚੋਰੀ ਕਰ ਲਿਆ।

Advertisement

Advertisement
Author Image

joginder kumar

View all posts

Advertisement
Advertisement
×