ਟਰੈਫਿਕ ਪੁਲੀਸ ਨੇ ਪੰਚਾਇਤਾਂ ਤੇ ਬੱਸ ਚਾਲਕਾਂ ਨੂੰ ਬੂਟੇ ਵੰਡੇ
08:53 AM Jul 23, 2024 IST
Advertisement
ਪੱਤਰ ਪ੍ਰੇਰਕ
ਰਤੀਆ, 22 ਜੁਲਾਈ
ਟਰੈਫਿਕ ਪੁਲੀਸ ਵੱਲੋਂ ਸ਼ੁਰੂ ਕੀਤੇ ਪੌਦੇ ਲਗਾਉਣ ਦੀ ਮੁਹਿੰਮ ਦੇ ਦੂਸਰੇ ਦਿਨ ਪਿੰਡ ਰਤਨਗੜ੍ਹ ਵਿੱਚ ਸੈਂਕੜੇ ਪੌਦੇ ਲਗਾਏ ਗਏ। ਟਰੈਫਿਕ ਪੁਲੀਸ ਟੀਮ ਨੇ ਹੈੱਡ ਕਾਂਸਟੇਬਲ ਯਸ਼ਿਵੰਦਰ ਸਿੰਘ ਅਤੇ ਉਸ ਦੀ ਟੀਮ ਨੇ ਪਿੰਡ ਦੇ ਸਰਪੰਚ ਪ੍ਰਤੀਨਿਧੀ ਵਿਕਾਸ ਕੁਮਾਰ ਨੂੰ ਪੌਦੇ ਭੇਟ ਕੀਤੇ ਅਤੇ ਆਪਣੀ ਦੇਖ ਰੇਖ ਵਿੱਚ ਹੀ ਪੰਚਾਇਤ ਦੀ ਜ਼ਮੀਨ ’ਤੇ ਪੌਦੇ ਲਗਾਉਣ ਦੇ ਨਾਲ-ਨਾਲ ਉਸ ਦੀ ਦੇਖਭਾਲ ਕਰਨ ਦਾ ਅਹਿਦ ਲਿਆ। ਟਰੈਫਿਕ ਪੁਲੀਸ ਦੀ ਟੀਮ ਨੇ ਅਨੋਖੀ ਪਹਿਲ ਕਰਦੇ ਹੋਏ ਨਿੱਜੀ ਅਤੇ ਸਰਕਾਰੀ ਬੱਸਾਂ ਦੇ ਚਾਲਕਾਂ ਨੂੰ ਵੀ ਆਪਣੇ ਵਲੋਂ ਪੌਦੇ ਵੰਡੇ ਗਏ ਅਤੇ ਉਨ੍ਹਾਂ ਨੂੰ ਵੀ ਵਾਤਾਵਰਨ ਸਾਫ ਰੱਖਣ ਲਈ ਆਪਣੇ-ਆਪਣੇ ਇਲਾਕਿਆਂ ਵਿੱਚ ਇੱਕ-ਇੱਕ ਪੌਦਾ ਲਗਾਉਣ ਦੀ ਅਪੀਲ ਕੀਤੀ। ਪਿੰਡ ਦੇ ਪ੍ਰਤੀਨਿਧੀਆਂ ਨੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੀ ਇੱਕ-ਇੱਕ ਪੌਦਾ ਲਗਾਇਆ ਅਤੇ ਉਸ ਦੀ ਦੇਖਭਾਲ ਕਰਨ ਦਾ ਅਹਿਦ ਵੀ ਲਿਆ।
Advertisement
Advertisement