ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸੇ ਪਾਰਟੀ ਨੂੰ ਦੂਜਾ ਮੌਕਾ ਨਹੀਂ ਦਿੰਦੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕ

08:44 AM Jun 05, 2024 IST

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਜੂਨ
ਪੰਜਾਬ ਵਿੱਚ ਪਹਿਲੀ ਜੂਨ ਨੂੰ ਪਈਆਂ ਵੋਟਾਂ ਦਾ ਮੰਗਲਵਾਰ ਨੂੰ ਨਤੀਜਾ ਐਲਾਨਿਆ ਗਿਆ। ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਦਾ ਮੌਕਾ ਨਹੀਂ ਦਿੱਤਾ। ਇਸ ਵਾਰ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਚੋਣ ਜ਼ਰੂਰ ਜਿੱਤ ਗਏ ਹਨ ਪਰ ਉਹ ਆਪਣੇ ਸ਼ਹਿਰ ਮੁਹਾਲੀ ’ਚੋਂ ਚੋਣ ਹਾਰ ਗਏ ਹਨ। ਇੰਜ ਹੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਆਪਣੇ ਸ਼ਹਿਰ ’ਚੋਂ ਹਾਰੇ ਹਨ। ਜਦੋਂਕਿ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਮੁਹਾਲੀ ਅਤੇ ਖਰੜ ’ਚੋਂ 6732 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਮੁਹਾਲੀ ਵਿੱਚ 1093 ਅਤੇ ਖਰੜ ਵਿੱਚ 5639 ਵੋਟਾਂ ਦੀ ਲੀਡ ਰਹੀ ਹੈ। ਉਂਜ ਇਸ ਵਾਰ ਦਲਿਤਾਂ ਅਤੇ ਹਿੰਦੂ ਵੋਟ ਬੈਂਕ ਨੇ ਕਾਂਗਰਸ ਅਤੇ ਅਕਾਲੀ ਦਲ ਦਾ ਗਣਿਤ ਵਿਗਾੜਿਆ ਹੈ। ਬਸਪਾ ਵੋਟ ਬੈਂਕ ਪਹਿਲਾਂ ਨਾਲੋਂ ਵਧਿਆ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਐਤਕੀਂ ਖ਼ੁਦ ਬਸਪਾ ਦੇ ਸੂਬਾ ਪ੍ਰਧਾਨ ਚੋਣ ਲੜ ਰਹੇ ਸਨ। ਹਾਲਾਂਕਿ ਕਿਸਾਨਾਂ ਵੱਲੋਂ ਭਾਜਪਾ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਸ੍ਰੀ ਰਾਮ ਮੰਦਰ ਕਰ ਕੇ ਭਾਜਪਾ ਹਿੰਦੂ ਵੋਟ ਬੈਂਕ ਪੱਕਾ ਕਰਨ ਵਿੱਚ ਸਫਲ ਰਹੀ ਹੈ ਤੇ ਭਾਜਪਾ ਨੇ ਉਮੀਦ ਨਾਲੋਂ ਵੱਧ ਵੋਟਾਂ ਹਾਸਲ ਕਰ ਕੇ ਸਾਰੀਆਂ ਧਿਰਾਂ ਦੀ ਨੀਂਦ ਉੱਡਾ ਦਿੱਤੀ ਹੈ। ਭਾਜਪਾ, ਕਾਂਗਰਸ ਅਤੇ ‘ਆਪ’ ਦੀਆਂ ਵੋਟਾਂ ਦਾ ਬਹੁਤ ਥੋੜ੍ਹਾ ਅੰਤਰ ਰਿਹਾ ਹੈ।
ਮੁਹਾਲੀ ਵਿੱਚ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ 41790, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ 40697, ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੂੰ 36005 ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 12523 ਵੋਟਾਂ ਮਿਲੀਆਂ ਹਨ। ਇੰਜ ਹੀ ਖਰੜ ਹਲਕੇ ’ਚੋਂ ਕਾਂਗਰਸ ਨੂੰ 46622, ‘ਆਪ’ ਨੂੰ 40983, ਭਾਜਪਾ ਨੂੰ 40391 ਅਤੇ ਅਕਾਲੀ ਦਲ ਨੂੰ 17664 ਵੋਟਾਂ ਮਿਲੀਆਂ ਹਨ। ਚੋਣ ਜਿੱਤਣ ਦੀ ਆਸ ਲਗਾਈ ਬੈਠੇ ਪ੍ਰੇਮ ਸਿੰਘ ਚੰਦੂਮਾਜਰਾ ਚੌਥੇ ਸਥਾਨ ’ਤੇ ਚਲੇ ਗਏ। ਹਾਲਾਂਕਿ ਚੰਦੂਮਾਜਰਾ ਰੁੱਸਿਆਂ ਨੂੰ ਮਨਾਉਣ ਵਿੱਚ ਕਾਮਯਾਬ ਰਹੇ ਹਨ ਅਤੇ ਯੋਜਨਾਬੱਧ ਤਰੀਕੇ ਨਾਲ ਚੋਣ ਲੜੀ ਗਈ ਪਰ ਉਹ ਆਪਣੇ ਸ਼ਹਿਰ ਮੁਹਾਲੀ ’ਚੋਂ ਵੀ ਲੀਡ ਨਹੀਂ ਲੈ ਸਕੇ।
ਉਧਰ, ਦੇਸ਼ ਵਿੱਚ ਤਾਨਾਸ਼ਾਹੀ ਹਕੂਮਤ ਬਦਲਣ ਲਈ ਐਤਕੀਂ ‘ਇੰਡੀਆ’ ਗੱਠਜੋੜ ਦੇ ਚੱਲਦਿਆਂ ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚੋਂ ਕਾਂਗਰਸ ਦੇ ਵਿਜੈਇੰਦਰ ਸਿੰਗਲਾ ਦੇ ਚੋਣ ਜਿੱਤਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਉਂਜ ਵੀ ਭਾਵੇਂ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਣ ਵਿੱਚ ਦੇਰੀ ਕੀਤੀ ਪ੍ਰੰਤੂ ਸਿੰਗਲਾ ਨੇ ਯੋਜਨਾਬੱਧ ਤਰੀਕੇ ਨਾਲ ਚੋਣ ਮੁਹਿੰਮ ਨੂੰ ਚਲਾਇਆ ਗਿਆ ਥੋੜ੍ਹੇ ਦਿਨਾਂ ਵਿੱਚ ਹੀ ਚੋਣ ਪ੍ਰਚਾਰ ਦਾ ਘਾਟਾ ਪੂਰਾ ਕਰ ਲਿਆ ਸੀ ਪਰ ਕਿਤੇ ਨਾ ਕਿਤੇ ਬਾਹਰੀ ਉਮੀਦਵਾਰ ਦਾ ਠੱਪਾ ਉਨ੍ਹਾਂ ਦੀ ਹਾਰ ਦਾ ਕਾਰਨ ਬਣ ਗਿਆ।

Advertisement

Advertisement
Advertisement