For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ: ਬੀਐਸਐੱਫ਼ ਵੱਲੋਂ 6 ਕਿੱਲੋ ਤੋਂ ਜ਼ਿਆਦਾ ਹੈਰੋਇਨ ਜ਼ਬਤ

03:23 PM Jun 29, 2024 IST
ਅੰਮ੍ਰਿਤਸਰ  ਬੀਐਸਐੱਫ਼ ਵੱਲੋਂ 6 ਕਿੱਲੋ ਤੋਂ ਜ਼ਿਆਦਾ ਹੈਰੋਇਨ ਜ਼ਬਤ
ਬਰਾਮਦ ਕੀਤੀ ਹੈਰੋਇਨ ਸਮੇਤ ਬੀਐੱਸਐੱਫ਼ ਅਧਿਕਾਰੀ। ANI
Advertisement

ਅੰਮ੍ਰਿਤਸਰ, 29 ਜੂਨ
Advertisement

ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਛੇ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਈ ਖੋਜ ਮੁਹਿੰਮ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ 6.130 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਹਵਾ ਅਤੇ ਕੱਕੜ ਪਿੰਡ ਚੋਂ ਕ੍ਰਮਵਾਰ 560 ਗ੍ਰਾਮ ਅਤੇ 5.570 ਕਿਲੋ ਦੀ ਖੇਪ ਬਰਮਾਦ ਹੋਈ ਹੈ। ਬੀਐੱਸਐੱਫ਼ ਨੇ ਕਿਹਾ ਕਿ ਦੋਵੇਂ ਪੈਕੇਟ ਪਾਕਿਸਤਾਨੀ ਡਰੋਨਾਂ ਰਾਹੀਂ ਸੁੱਟੇ ਗਏ ਹਨ। -ਏਐੱਨਆਈ

Advertisement
Tags :
Author Image

Puneet Sharma

View all posts

Advertisement
Advertisement
×