ਰੇਲ ਦੇ ਡੱਬੇ ’ਤੇ ਚੜ੍ਹ ਕੇ ਸਟੰਟ ਕਰਨ ਵਾਲੇ ਨੂੰ ਲੱਗਿਆ ਕਰੰਟ
06:40 AM Jul 24, 2023 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਜੁਲਾਈ
ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਗੱਡੀ ਦੇ ਡੱਬੇ ’ਤੇ ਚੜ੍ਹ ਕੇ ਸਟੰਟਬਾਜ਼ੀ ਕਰ ਰਿਹਾ ਲੜਕਾ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਕਰੰਟ ਲੱਗਣ ਨਾਲ ਝੁਲਸੇ ਲੜਕੇ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਫਿਲਹਾਲ ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹੈ। ਲੜਕੇ ਦੀ ਪਛਾਣ ਮਹਿਮੂਦ ਪੁੱਤਰ ਰਸੂਲ ਵਾਸੀ ਗੁਜਰਾਤ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਹਿਮੂਦ ਐਤਵਾਰ ਸਵੇਰੇ ਰੇਲਵੇ ਸਟੇਸ਼ਨ ’ਤੇ ਗੱਡੀ ਦੇ ਡੱਬੇ ਉੱਤੇ ਚੜ੍ਹ ਕੇ ਸਟੰਟਬਾਜੀ ਕਰ ਰਿਹਾ ਸੀ ਕਿ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਅੰਬਾਲਾ ਕੈਂਟ ਜੰਕਸ਼ਨ ਦੇ ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਸਵੇਰੇ ਸਾਢੇ 10 ਵਜੇ ਸੂਚਨਾ ਮਿਲੀ ਸੀ ਕਿ ਕੋਈ ਲੜਕਾ ਕਰੰਟ ਲੱਗਣ ਨਾਲ ਝੁਲਸ ਗਿਆ ਹੈ ਪਰੰਤੂ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਡੱਬੇ ’ਤੇ ਕਿਉਂ ਚੜ੍ਹਿਆ ਸੀ।
Advertisement
Advertisement