ਲੋਕਪਾਲ ਨੇ ਸੇਬੀ ਮੁਖੀ ਬੁੱਚ ਤੋਂ ਹਿੰਡਨਬਰਗ ਦੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਮੰਗਿਆ
07:13 AM Nov 09, 2024 IST
Advertisement
ਨਵੀਂ ਦਿੱਲੀ:
Advertisement
ਭ੍ਰਿਸ਼ਟਾਚਾਰ ਰੋਕੂ ਸੰਸਥਾ ਲੋਕਪਾਲ ਨੇ ਅਮਰੀਕੀ ਖੋਜ ਤੇ ਨਿਵੇਸ਼ ਫਰਮ ਹਿੰਡਨਬਰਗ ਰਿਸਰਚ ਵੱਲੋਂ ਸੇਬੀ ਮੁਖੀ ਮਾਘਵੀ ਪੁਰੀ ਬੁੱਚ ’ਤੇ ਲਾਏ ਗਏ ਦੋਸ਼ਾਂ ਦੇ ਸੰਦਰਭ ’ਚ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਲੋਕ ਸਭਾ ਮੈਂਬਰ ਤੇ ਦੋ ਹੋਰਾਂ ਨੇ ਬੁਚ ਖ਼ਿਲਾਫ਼ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰਕ ਹੁਕਮ ਅਨੁਸਾਰ ਲੋਕਪਾਲ ਨੇ ਸੇਬੀ ਮੁਖੀ ਖ਼ਿਲਾਫ਼ ਆਈਆਂ ਸ਼ਿਕਾਇਤਾਂ ’ਤੇ ਅੱਜ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ। ਬੁੱਚ ਨੂੰ ਚਾਰ ਹਫ਼ਤਿਆਂ ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਲੋਕਪਾਲ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਉਸ ਦਾ ਹੁਕਮ ਸਿਰਫ਼ ‘ਪ੍ਰਕਿਰਿਆ ਤਹਿਤ ਜਾਰੀ ਨਿਰਦੇਸ਼’ ਹੈ ਤੇ ‘ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਉਸ ਦੀ ਰਾਏ ਜ਼ਾਹਿਰ ਨਹੀਂ ਕਰਦਾ।’ ਲੋਕਪਾਲ ਦਾ ਹੁਕਮ ਇਹ ਵੀ ਕਹਿੰਦਾ ਹੈ, ‘ਅਸੀਂ ਸਬੰਧਤ ਸ਼ਿਕਾਇਤਕਰਤਾ ਵੱਲੋਂ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਬੁਲਾਉਣਾ ਢੁੱਕਵਾਂ ਸਮਝਦੇ ਹਾਂ।’ -ਪੀਟੀਆਈ
Advertisement
Advertisement