For the best experience, open
https://m.punjabitribuneonline.com
on your mobile browser.
Advertisement

ਅਧਿਕਾਰੀਆਂ ਵੱਲੋਂ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਛਾਪੇ

09:10 AM May 01, 2024 IST
ਅਧਿਕਾਰੀਆਂ ਵੱਲੋਂ ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਛਾਪੇ
ਬੀਜਾਂ ਦੀ ਦੁਕਾਨ ’ਚ ਦੁਕਾਨਦਾਰ ਦੇ ਦਸਤਾਵੇਜ਼ ਚੈੱਕ ਕਰਦਾ ਹੋਇਆ ਅਧਿਕਾਰੀ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਅਪਰੈਲ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਉਪ ਮੰਡਲ ਵਿੱਚ ਛਾਪੇ ਮਾਰ ਕੇ ਬੀਜ ਵਿਕੇਰਤਾਵਾਂ ਦੇ ਅਦਾਰਿਆਂ ਤੋਂ ਬੀਜਾਂ ਦੇ 10 ਨਮੂੁਨੇ ਲਏ। ਇਹ ਨਮੂਨੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰਖੱਦਿਆਂ ਲਏ ਗਏ ਹਨ। ਸੀਜਨ ਦੌਰਾਨ ਜੇਕਰ ਕਿਸੇ ਵੀ ਪੜਾਅ ’ਤੇ ਬੀਜ ਦੀ ਗੁਣਵੱਤਾ ਵਿੱਚ ਕਮੀ ਪਾਈ ਜਾਂਦੀ ਹੈ ਜਾਂ ਨਿਰਧਾਰਤ ਰੇਟਾਂ ਨਾਲੋਂ ਵੱਧ ਰੇਟ ’ਤੇ ਬੀਜ ਵੇਚਿਆ ਜਾਂਦਾ ਹੈ ਤਾਂ ਖੇਤੀਬਾੜੀ ਅਧਿਕਾਰੀ ਅਚਨਚੇਤੀ ਨਿਰੀਖਣ ਕਰ ਇਨ੍ਹਾਂ ਬੀਜ ਵਿਕੇਰਤਾਵਾਂ ਦੇ ਅਦਾਰਿਆਂ ਤੋਂ ਨਮੂਨੇ ਲੈ ਸਕਦੇ ਹਨ ਤੇ ਕੋਈ ਕਮੀ ਰਹਿਣ ’ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਦੇ ਹੁਕਮਾਂ ਮੁਤਾਬਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਰਿੰਦਰ ਮਲਿਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਕੁਆਲਿਟੀ ਕੰਟਰੋਲਰ ਐੱਸਡੀਓ ਜਤਿੰਦਰ ਮਹਿਤਾ ਦੀ ਟੀਮ ਨੇ ਉਕਤ ਅਦਾਰਿਆਂ ਤੇ ਅਚਨਚੇਤੀ ਛਾਪੇ ਮਾਰੇ। ਲਾਡਵਾ ਸਬ- ਡਿਵੀਜ਼ਨ ਵਿੱਚ ਵੱਖ-ਵੱਖ ਥਾਵਾਂ ’ਤੇ ਬੀਜ ਵਿਕੇਰਤਾਵਾਂ ਦੀਆਂ ਮਿਲੀਆਂ ਬੇਨਿਯਮੀਆਂ ਸਬੰਧੀ ਕਿਸਾਨਾਂ ਵੱਲੋੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਐੱਸਡੀਓ ਜਤਿੰਦਰ ਮਹਿਤਾ ਨੇ ਦੱਸਿਆ ਕਿ ਡੀਸੀ ਦੇ ਹੁਕਮਾਂ ’ਤੇ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਟੀਮ ਨੇ ਬੀਜ ਵਿਕੇਰਤਾਵਾਂ ਦੇ ਅਦਾਰਿਆਂ ’ਤੇ ਛਾਪੇ ਮਾਰ ਕੇ ਬੀਜਾਂ ਦੇ ਨਮੂਨੇ ਵੀ ਲਏ। ਇਸ ਦੇ ਨਾਲ ਹੀ ਅਦਾਰਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੀਜਾਂ ਦੀਆਂ ਕਿਸਮਾਂ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ, ਜਿਸ ’ਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ। ਜ਼ਿਲ੍ਹੇ ਵਿੱਚ ਹੁਣ ਤੱਕ ਬੀਜਾਂ ਦੇ 46 ਨਮੂਨੇ ਲਏ ਜਾ ਚੁੱਕੇ ਹਨ।
ਖੇਤੀਬਾੜੀ ਵਿਭਾਗ ਨੇ ਦੁਕਾਨਦਾਰਾਂ ਨੂੰ ਪ੍ਰਿੰਟ ਰੇਟ ਤੋਂ ਵੱਧ ਬੀਜ ਨਾ ਵੇਚਣ ਦੀ ਅਪੀਲ ਕੀਤੀ ਹੈ ਜੇ ਕੋਈ ਦੁਕਾਨਦਾਰ ਅਜਿਹੀ ਕਿਸੇ ਘਟਨਾ ਵਿੱਚ ਸ਼ਾਮਲ ਮਿਲਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਹੀ ਤਿਆਰ ਬੀਜ ਜ਼ਿਲ੍ਹੇ ਵਿੱਚ ਵੇਚੇ ਜਾਣ।

Advertisement

Advertisement
Author Image

Advertisement
Advertisement
×