ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਐਕਸ’ ’ਤੇ ਮੋਦੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਦਸ ਕਰੋੜ ਤੋਂ ਪਾਰ

07:27 AM Jul 15, 2024 IST

ਨਵੀਂ ਦਿੱਲੀ, 14 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਦਸ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ‘ਐਕਸ’ ਹੈਂਡਲ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਅੱਜ ਦਸ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਨ੍ਹਾਂ ਦੇ ਤਿੰਨ ਸਾਲਾਂ ਦੌਰਾਨ ਲਗਪਗ ਤਿੰਨ ਕਰੋੜ ਪ੍ਰਸ਼ੰਸਕ ਵਧੇ ਹਨ। ਕਿਸੇ ਦੇਸ਼ ਦੇ ਮੁਖੀ ਵਜੋਂ ਉਨ੍ਹਾਂ ਦੇ ਆਲਮੀ ਪੱਧਰ ’ਤੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਸਭ ਤੋਂ ਵੱਧ ‘ਪ੍ਰਸ਼ੰਸਕ’ ਹਨ। ਇਹ ਅੰਕੜਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ (3.81 ਕਰੋੜ) ਅਤੇ ਤੁਰਕੀ ਦੇ ਰੇਸਿਪ ਤਈਅਪ ਅਰਦੌਗਾਂ (2.15 ਕਰੋੜ) ਤੋਂ ਜ਼ਿਆਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰਸ਼ੰਸਕਾਂ ਦੀ ਗਿਣਤੀ ‘ਆਪ’ ਆਗੂ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਕਈ ਗੁਣਾਂ ਵੱਧ ਹੈ ਜਿਨ੍ਹਾਂ ਦੇ ਕ੍ਰਮਵਾਰ 2.75 ਕਰੋੜ ਤੇ 2.64 ਕਰੋੜ ਪ੍ਰਸ਼ੰਸਕ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਐਕਸ ’ਤੇ 100 ਮਿਲੀਅਨ (ਦਸ ਕਰੋੜ ਪ੍ਰਸ਼ੰਸਕ), ਇਸ ਮਾਧਿਆਮ ਨਾਲ ਜੁੜ ਕੇ ਖੁਸ਼ ਹਾਂ ਤੇ ਚਰਚਾ, ਬਹਿਸ, ਅੰਤਰਦ੍ਰਿਸ਼ਟੀ, ਲੋਕਾਂ ਦੇ ਆਸ਼ੀਰਵਾਦ, ਹਾਂ-ਪੱਖੀ ਆਲੋਚਨਾ ਤੇ ਕਈ ਚੀਜ਼ਾਂ ਦਾ ਲੁਤਫ਼ ਲੈ ਰਿਹਾ ਹਾਂ। -ਪੀਟੀਆਈ

Advertisement

Advertisement
Advertisement