For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ਦੇ ਕਈ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ

10:53 PM Aug 18, 2024 IST
ਰਾਜਸਥਾਨ ਦੇ ਕਈ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ
ਜੈਪੁਰ ਵਿੱਚ ਐਤਵਾਰ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਇਕ ਹਸਪਤਾਲ ਵਿੱਚ ਚੈਕਿੰਗ ਕਰਦੇ ਹੋਏ ਸੁਰੱਖਿਆ ਬਲਾਂ ਦੇ ਅਧਿਕਾਰੀ। -ਫੋਟੋ: ਪੀਟੀਆਈ Jaipur: Security personnel check premises of Monilek Hospital after it received a bomb threat, in Jaipur, Sunday, Aug. 18, 2024. (PTI Photo)(PTI08_18_2024_000050B)
Advertisement

ਜੈਪੁਰ, 18 ਅਗਸਤ

ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਪੰਜ ਹਸਪਤਾਲਾਂ ਸਣੇ ਸੂਬੇ ਦੇ ਕਈ ਹੋਰ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਹਾਲਾਂਕਿ ਅੱਜ ਈਮੇਲ ਰਾਹੀਂ ਮਿਲੀ ਇਹ ਧਮਕੀ ਬਾਅਦ ’ਚ ਅਫ਼ਵਾਹ ਸਾਬਤ ਹੋਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਜੈਪੁਰ ਦੇ ਏਸੀਪੀ (ਕਾਨੂੰਨ ਤੇ ਅਮਨ) ਕੁੰਵਰ ਰਾਸ਼ਟਰਦੀਪ ਸਿੰਘ ਨੇ ਦੱਸਿਆ ਕਿ ਬੰਬ ਵਾਲੀ ਈਮੇਲ ਦੀ ਸੂਚਨਾ ਮਿਲਣ ਮਗਰੋਂ ਬੰਬ ਸਕੁਐਡ ਦੇ ਦਸਤਿਆਂ ਨੇ ਘੇਰਾਬੰਦੀ ਕਰਕੇ ਹਸਪਤਾਲਾਂ ਦਾ ਨਿਰੀਖਣ ਕੀਤਾ ਪਰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਜੈਪੁਰ ਦੇ ਜਿਹੜੇ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਉਨ੍ਹਾਂ ’ਚ ਮੋਨੀਲੇਕ ਹਸਪਤਾਲ, ਸੀਕੇ ਬਿਰਲਾ ਹਸਪਤਾਲ, ਮਾਨਸ ਹਸਪਤਾਲ, ਅਪੈਕਸ ਹਸਪਤਾਲ ਤੇ ਰੁੰਗਟਾ ਹਸਪਤਾਲ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਸੂਬੇ ’ਚ ਕੁੱਲ ਕਿੰਨੇ ਹਸਪਤਾਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਪੁਲੀਸ ਨੇ ਆਖਿਆ ਕਿ ਈਮੇਲ ਭੇਜਣ ਵਾਲੇ ਦੇ ਆਈਪੀ ਐਡਰੈੱਸ ਦਾ ਪਤਾ ਲਾਇਆ ਜਾ ਰਿਹਾ ਹੈ। -ਪੀਟੀਆਈ

Advertisement

Advertisement
Author Image

Advertisement
×