ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਬਰਤਾਨੀਆ ’ਚ ਐੱਫਟੀਏ ਸਬੰਧੀ ਅਗਲੇ ਗੇੜ ਦੀ ਗੱਲਬਾਤ ਇਸੇ ਮਹੀਨੇ

07:32 AM Jul 08, 2024 IST

ਨਵੀਂ ਦਿੱਲੀ, 7 ਜੁਲਾਈ
ਬਰਤਾਨੀਆ ਵਿੱਚ ਨਵੀਂ ਸਰਕਾਰ ਵੱਲੋਂ ਕਾਰਜਭਾਰ ਸੰਭਾਲੇ ਜਾਣ ਦੇ ਨਾਲ ਹੀ ਭਾਰਤ ਅਤੇ ਬਰਤਾਨੀਆ ਦੇ ਸੀਨੀਅਰ ਅਧਿਕਾਰੀ ਤਜਵੀਜ਼ਤ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਪੈਂਡਿੰਗ ਮੁੱਦਿਆਂ ਨੂੰ ਸੁਲਝਾਉਣ ਅਤੇ ਗੱਲਬਾਤ ਨੂੰ ਅੰਤਿਮ ਰੂਪ ਦੇਣ ਵਾਸਤੇ ਇਸੇ ਮਹੀਨੇ ਅਗਲੇ ਗੇੜ ਦੀ ਗੱਲਬਾਤ ਕਰਨਗੇ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਐੱਫਟੀਏ ਵਾਸਤੇ ਭਾਰਤ-ਬਰਤਾਨੀਆ ਗੱਲਬਾਤ ਜਨਵਰੀ 2022 ਵਿੱਚ ਸ਼ੁਰੂ ਹੋਈ ਸੀ। ਦੋਹਾਂ ਦੇਸ਼ਾਂ ’ਚ ਆਮ ਚੋਣਾਂ ਕਾਰਨ 14ਵੇਂ ਗੇੜ ਦੀ ਗੱਲਬਾਤ ਰੁਕ ਗਈ ਸੀ। ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਸੰਪਰਕ ਵਿੱਚ ਹਨ ਅਤੇ ਅਗਲਾ ਗੇੜ ਇਸੇ ਮਹੀਨੇ ਸ਼ੁਰੂ ਹੋਵੇਗਾ। ਬਰਤਾਨੀਆ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਦੋਵੇਂ ਧਿਰਾਂ ਲਈ ਫਾਇਦੇਮੰਦ ਐੱਫਟੀਏ ਨੂੰ ਪੂਰਾ ਕਰਨ ਵਾਸਤੇ ਤਿਆਰ ਹਨ। ਦੋਹਾਂ ਆਗੂਆਂ ਨੇ ਐੱਫਟੀਏ ਨੂੰ ਜਲਦੀ ਪੂਰਾ ਕਰਨ ’ਤੇ ਸਹਿਮਤੀ ਜਤਾਈ ਹੈ। -ਪੀਟੀਆਈ

Advertisement

Advertisement