ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਚੀਨ ’ਚ ਅਗਲੇ ਗੇੜ ਦੀ ਸਫ਼ਾਰਤੀ ਗੱਲਬਾਤ ਅੱਜ ਸੰਭਵ

06:29 AM Aug 20, 2020 IST

ਨਵੀਂ ਦਿੱਲੀ, 19 ਅਗਸਤ

Advertisement

ਪੂਰਬੀ ਲੱਦਾਖ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਜਾਰੀ ਤਲਖੀ ਮਗਰੋਂ ਫੌਜਾਂ ਪਿੱਛੇ ਹਟਾਉਣ ਦੇ ਜਾਰੀ ਅਮਲ ਦੌਰਾਨ ਦੋਵੇਂ ਮੁਲਕ ਵੀਰਵਾਰ ਨੂੰ ਸਫ਼ਾਰਤੀ ਪੱਧਰ ਦੀ ਅਗਲੇ ਗੇੜ ਦੀ ਗੱਲਬਾਤ ਕਰ ਸਕਦੇ ਹਨ। ਇਹ ਦਾਅਵਾ ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕੀਤਾ ਹੈੈ। ਵਰਚੁਅਲ ਪੱਧਰ ਦੀ ਇਹ ਗੱਲਬਾਤ ਸਰਹੱਦੀ ਮਾਮਲਿਆਂ ਬਾਰੇ ਡਬਲਿਊਐੱਮਸੀਸੀ ਦੇ ਢਾਂਚੇ ਤਹਿਤ ਹੋਵੇਗੀ। ਸੂਤਰਾਂ ਮੁਤਾਬਕ ਦੋਵੇਂ ਧਿਰਾਂ ਫੌਜਾਂ ਨੂੰ ਟਕਰਾਅ ਵਾਲੇ ਖੇਤਰਾਂ ’ਚੋਂ ਪਿੱਛੇ ਹਟਾਉਣ ਦੇ ਅਮਲ ਨੂੰ ਛੇਤੀ ਤੋਂ ਛੇਤੀ ਯਕੀਨੀ ਬਣਾਉਣ ਦੇ ਢੰਗ ਤਰੀਕੇ ’ਤੇ ਗੱਲਬਾਤ ਕਰ ਸਕਦੀਆਂ ਹਨ। ਇਸ ਦੌਰਾਨ ਚੀਨ ਨੇ ਨੇਪਾਲ ਨਾਲ ਲਿਪੂਲੇਖ ਖੇਤਰ ’ਚ ਲੱਗਦੀ ਆਪਣੀ ਸਰਹੱਦ ’ਤੇ ਫੌਜ ਦੀ ਨਫਰੀ ਵਧਾ ਦਿੱਤੀ ਹੈ। ਚੇਤੇ ਰਹੇ ਕਿ ਨੇਪਾਲ ਲਿੱਪੂਲੇਖ ਨੂੰ ਵਿਵਾਦਿਤ ਖੇਤਰ ਦੱਸਦਾ ਆਇਆ ਹੈ। ਨੇਪਾਲ ਵੱਲੋਂ ਜਾਰੀ ਨਵੇਂ ਨਕਸ਼ੇ ਵਿੱਚ ਇਸ ਨੂੰ ਆਪਣੇ ਖੇਤਰ ਵਜੋਂ ਦਰਸਾਇਆ ਗਿਆ ਹੈ ਜਦੋਂਕਿ ਭਾਰਤ ਲੰਮੇ ਸਮੇਂ ਤੋਂ ਇਸ ਨੂੰ ਆਪਣਾ ਖੇਤਰ ਦੱਸਦਾ ਆਇਆ ਹੈ।
-ਪੀਟੀਆਈ

Advertisement

Advertisement
Tags :
ਅਗਲੇਸਫ਼ਾਰਤੀਸੰਭਵਗੱਲਬਾਤਭਾਰਤ:
Advertisement